ਪੰਜਾਬ ਵਿਚ ਹੌਣ ਵਾਲੇ ਨਗਰ ਨਿਗਮ ਦੀਆਂ ਚੌਣਾ ਨੂੰ ਲੈ ਕੇ ਜਿਥੇ ਹਰ ਉਮੀਦਵਾਰ ਵਲੋ ਕਿਸੇ ਤਰਾਂ ਦੀ ਕਸਰ ਨਹੀ ਛੱਡੀ ਜਾ ਰਹੀ ਉਥੇ ਹੀ ਚੌਣ ਪ੍ਰਚਾਰ ਦਾ ਸਮਾਨ ਵੇਚਣ ਵਾਲੇ ਮੁਜੱਫਰ ਨਗਰ ਤੋ ਆਏ ਨੋਜਵਾਨ ਨੇ ਚੌਣ ਪ੍ਰਚਾਰ ਦੀ ਸਚਾਈ ਨਾਲ ਜਾਣੂ ਕਰਵਾਉਦਿਆ ਆਖਿਆ ਕਿ ਚਾਹੇ ਅੰਮ੍ਰਿਤਸਰ ਵਿਚ ਚੌਣ ਪ੍ਰਚਾਰ ਜੋਰਾਂ ਤੇ ਹੋਵੇ ਪਰ ਚੌਣ ਪ੍ਰਚਾਰ ਲਈ ਜੋ ਸਮਗਰੀ ਸਾਡੇ ਵਲੋ ਵੇਚੀ ਜਾ ਰਹੀ ਉਸਦੇ ਗ੍ਰਾਹਕਾ ਦਾ ਰਾਹ ਦੇਖਦਿਆ ਅੱਖਾਂ ਥਕ ਗਈਆ ਹਨ ਪਰ ਜੋ ਚਹਲ ਪਹਿਲ ਪਹਿਲੇ ਚੁਣਾਵਾਂ ਵਿਚ ਵੇਖਣ ਨੂੰ ਮਿਲਦੀ ਸੀ ਉਹ ਹਲਚਲ ਇਸ ਵਾਰ ਦਿਖਾਈ ਨਹੀ ਦੇ ਰਹੀ ਜਿਸਦਾ ਮੁਖ ਕਾਰਣ ਚੌਣਾ ਦੇ ਲਈ ਸਰਕਾਰ ਵਲੋ ਬਹੁਤ ਘਟ ਸਮਾਂ ਦੇਣਾ ਹੈ ਜਿਸਦੇ ਚਲਦੇ ਹਰ ਪਾਰਟੀ ਦੇ ਉਮੀਦਵਾਰ ਵਿਚ ਬੋਖਲਾਹਟ ਦਾ ਮਾਹੋਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਚੌਣ ਪ੍ਰਚਾਰ ਦੀ ਸਮਗਰੀ ਵੇਚਣ ਲਈ ਗ੍ਰਾਹਕਾ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਮੌਕੇ ਗਲਬਾਤ ਕਰਦੀਆ ਮੁਜੱਫਰ ਨਗਰ ਤੋ ਅੰਮ੍ਰਿਤਸਰ ਵਿਚ ਚੌਣਾ ਦਾ ਸਮਾਨ ਵੇਚਣ ਵਾਲੇ ਅਸਰਫ ਨੇ ਚੌਣ ਪ੍ਰਚਾਰ ਲਈ ਖਰਚੇ ਜਾਣ ਵਾਲੇ ਪੈਸੇ ਸੰਬਧੀ ਰਾਜ ਖੋਲਦਿਆ ਦਸਿਆ ਕਿ ਚੌਣ ਪ੍ਰਚਾਰ ਲਈ ਇਕ ਵਾਰਡ ਵਿਚ ਤਕਰੀਬਨ ਇਕ ਲੱਖ ਰੁਪਏ ਦੀ ਸਮਗਰੀ ਖਰੀਦੀ ਜਾਂਦੀ ਹੈ ਅਤੇ ਚੋਣ ਪ੍ਰਚਾਰ ਸਮਗਰੀ ਦੀ ਹਰ ਉਮੀਦਵਾਰ ਚਾਹੇ ਕਾਗਰਸ਼ ਹੋਵੇ ਯਾਂ ਭਾਜਪਾ ਅਤੇ ਅਕਾਲੀ ਅਤੇ ਅਜਾਦ ਉਮੀਦਵਾਰ ਸਬ ਦੇ ਲਈ ਅਸੀ ਚੌਣ ਪ੍ਰਚਾਰ ਸਮਗਰੀ ਲੈ ਕੇ ਬੈਠੇ ਹਾਂ ਬਸ ਉਮੀਦਵਾਰਾ ਦੇ ਆਉਣ ਦੀ ਉਡੀਕ ਹੈ। ਉਧਰ ਵਾਰਡ ਨੰਬਰ 36 ਤੋ ਅਕਾਲੀ ਉਮੀਦਵਾਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪਹਿਲਾ ਦਾ ਚੌਣਾ ਦੀਆਂ ਤਰੀਕਾ ਦਾ ਭੰਬਲਭੂਸਾ ਸੀ ਬਾਦ ਵਿਚ ਚੌਣਾ ਵਿਚ ਸਮਾਂ ਘਟ ਮਿਲਿਆ ਜਿਸਦੇ ਚਲਦੇ ਅਸੀ ਚੋਣ ਪ੍ਰਚਾਰ ਦਾ ਸਮਾਨ ਖਰੀਦਣ ਵਲ ਧਿਆਨ ਦੇਣ ਦਾ ਸਮਾਂ ਨਹੀ ਮਿਲ ਪਾ ਰਿਹਾ ਪਰ ਹੁਣ ਚੌਣ ਪ੍ਰਚਾਰ ਦੇ ਤੀਸਰੇ ਦਿਨ ਚੌਣ ਪ੍ਰਚਾਰ ਦੀ ਸਮਗਰੀ ਖਰੀਦਣ ਪਹੁੰਚੇ ਹਾਂ।
ਐਮ.ਸੀ.ਏ. ਦੀ ਇਲੈਕਸ਼ਨ ਦਾ ਸਮਾਨ ਵੇਚਣ ਵਾਲੇ ਮੁਜੱਫਰਨਗਰ ਦੇ ਨੋਜਵਾਨ ਨੇ ਖੋਲੇ ਚੋਣ ਪ੍ਰਚਾਰ ਦੇ ਰਾਜ
