ਬਟਾਲਾ ਟਰੈਫਿਕ ਪੁਲਿਸ ਦੇ ਨਵ ਨਿਯੁਕਤ ਇੰਚਾਰਜ ਸੁਖਵਿੰਦਰ ਸਿੰਘ ਇਸ ਵੇਲੇ ਕਾਫੀ ਚਰਚਾਵਾਂ ਵਿਚ ਹਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਨੂੰ ਲਗਤਾਰ ਹੀ ਨਾਕੇਬੰਦੀ ਦੌਰਾਨ ਚੈਕਿੰਗ ਦੌਰਾਨ ਚਲਾਨ ਕਟਦੇ ਨਜਰ ਆ ਰਹੇ ਹਨ ਤਾਜ਼ਾ ਮਾਮਲਾ ਨਾਕੇਬੰਦੀ ਦੌਰਾਨ ਭਾਰਤ ਗੌਰਮਿੰਟ ਦੀ ਸਰਕਾਰੀ ਡਿਊਟੀ ਤੇ ਤੈਨਾਤ ਰਾਜਸਥਾਨ ਨੰਬਰ ਬਲੈਰੋ ਗੱਡੀ ਨੂੰ ਰੋਕ ਕੇ ਚੈਕਿੰਗ ਕੜਦੇ ਸਮੇ ਪਾਇਆ ਕੇ ਗੱਡੀ ਤੇ ਕਾਲੀਆ ਫ਼ਿਲਮਾਂ ਲੱਗੀਆਂ ਹੋਈਆਂ ਹਨ ਟਰੈਫਿਕ ਨਿਯਮਾਂ ਦੀ ਉਲੰਘਣਾ ਦੇਖ ਇੰਚਾਰਜ ਨੇ ਤੁਰੰਤ ਚਲਾਨ ਕੱਟਣ ਦੇ ਆਦੇਸ਼ ਦਿੱਤੇ ਗੱਡੀ ਚਾਲਕ ਫੋਨ ਤੇ ਵੀ ਗੱਲ ਕਰਵਾਉਂਦੇ ਨਜਰ ਆਏ ਪਰ ਦਬੰਗ ਬਟਾਲਾ ਟਰੈਫਿਕ ਪੁਲਿਸ ਇੰਚਾਰਜ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਫੋਨਾਂ ਦੀ ਪ੍ਰਵਾਹ ਕੀਤੇ ਬਿਨਾਂ ਗੱਡੀ ਦਾ ਮੌਕੇ ਤੇ ਇਕ ਹਜ਼ਾਰ ਦਾ ਚਲਾਨ ਕੱਟ ਦਿੱਤਾ |
ਬਟਾਲਾ ਦੇ ਦਬੰਗ ਟਰੈਫਿਕ ਪੁਲਿਸ ਇੰਚਾਰਜ ਨੇ ਨਹੀਂ ਬਖਸ਼ਿਆ ਸਰਕਾਰੀ ਗੱਡੀ ਨੂੰ ,ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਕੱਟਿਆ ਚਲਾਣ
