ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੀ ਮਸ਼ਹੂਰ ਗੋਲਡੀ ਦੁਪੱਟਾ ਹਾਊਸ ਨਾਮਕ ਦੁਕਾਨ ਵਿੱਚੋਂ ਸਮਾਨ ਲੈ ਰਹੀ ਮਹਿਲਾ ਗ੍ਰਾਹਕ ਦਾ ਪਰਸ ਬੜੇ ਹੀ ਸ਼ਾਤਰਾਨਾ ਢੰਗ ਨਾਲ ਦੋ ਨੌਜਵਾਨ ਲੜਕੀਆਂ ਵੱਲੋਂ ਚੋਰੀ ਕਰ ਲਿਆ ਗਿਆ । ਲੜਕੀਆਂ ਦੁਕਾਨ ਵਿੱਚੋਂ ਖਰੀਦਦਾਰੀ ਕਰ ਰਹੀ ਮਹਿਲਾ ਗ੍ਰਾਹਕ ਦੇ ਨਾਲ ਆ ਕੇ ਖਲੋ ਜਾਂਦੀਆਂ ਹਨ ਅਤੇ ਦੁਕਾਨ ਵਿੱਚੋਂ ਕੱਪੜਾ ਦੇਖਣ ਲੱਗ ਪੈਂਦੀਆਂ ਹਨ ਪਰ ਇਸ ਦੌਰਾਨ ਇੱਕ ਲੜਕੀ ਬਹੁਤ ਹੀ ਚਲਾਕੀ ਨਾਲ ਆਪਣੀ ਚੁੰਨੀ ਦੀ ਓਟ ਲੈ ਕੇ ਆਪਣਾ ਇੱਕ ਹੱਥ ਖਰੀਦਦਾਰੀ ਕਰ ਰਹੀ ਔਰਤ ਦੀ ਬੈਗ ਵਿੱਚ ਪਾ ਕੇ ਉਸਦਾ ਪਰਸ ਕੱਢ ਲੈਂਦੀ ਹੈ। ਨੌਜਵਾਨ ਲੜਕੀ ਦੀ ਇਹ ਹਰਕਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।
ਘਟਨਾ ਕੁਝ ਇਸ ਤਰ੍ਹਾਂ ਹੋਈ ਕਿ ਦੁਕਾਨ ਤੇ ਰੁਟੀਨ ਵਿੱਚ ਦੋ ਮਹਿਲਾ ਕਸਟਮਰ ਆ ਕੇ ਆਪਣਾ ਸਮਾਨ ਲੈ ਰਹੀਆਂ ਸਨ ਕਿ ਇਸੇ ਦੌਰਾਨ ਦੋ ਹੋਰ ਨੌਜਵਾਨ ਲੜਕੀਆਂ ਨੇ ਬੇਹਦ ਸ਼ਾਸ਼ਤਰਾਂ ਨਾਲ ਤਰੀਕੇ ਦੇ ਨਾਲ ਬੈਗ ਵਿੱਚੋਂ ਇੱਕ ਮਹਿਲਾ ਦਾ ਪਰਸ ਕੱਢ ਲਿਆ। ਮਹਿਲਾ ਗੁਰਦੀਪ ਕੌਰ ਜੋ ਧਾਰੀਵਾਲ ਵਿਖੇ ਨਾਮੀ ਬੁਟੀਕ ਦੀ ਮਾਲਕਣ ਹੈ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ 25 ਹਜਾਰ ਦੇ ਕਰੀਬ ਰੁਪਏ ਸਨ, ਜੋ ਉਸਨੇ ਬੁਟੀਕ ਲਈ ਸਮਾਨ ਖਰੀਦਣ ਲਈ ਰੱਖੇ ਸਨ। ਗੁਰਦੀਪ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਥਾਣਾ ਧਾਰੀਵਾਲ ਵਿਖੇ ਇਹਦੀ ਸ਼ਿਕਾਇਤ ਕੀਤੀ ਗਈ ਪਰ ਫਿਲਹਾਲ ਕੋਈ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਉਹਨਾਂ ਕੋਲ ਮਾਮਲੇ ਦੀ ਪੜਤਾਲ ਲਈ ਨਹੀਂ ਪਹੁੰਚਿਆ ਹੈ। ਪੀੜਤ ਔਰਤ ਨੇ ਪੁਲਿਸ ਤੋਂ ਇਨਾ ਸ਼ਾਤਿਰ ਦੋ ਲੁਟੇਰਣਾ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਉੱਥੇ ਹੀ ਦੁਕਾਨਦਾਰ ਗੋਲਡੀ ਦੁਪੱਟਾ ਹਾਊਸ ਦੀ ਮਾਲਕਨ ਨੇ ਕਿਹਾ ਕਿ ਉਹ ਖੁਦ ਇਹ ਸਾਰੀ ਘਟਨਾ ਦੇਖ ਕੇ ਬਹੁਤ ਹੀ ਹੈਰਾਨ ਤੇ ਪਰੇਸ਼ਾਨ ਹਨ ਕਿਉਂਕਿ ਉਹਨਾਂ ਦੀ ਦੁਕਾਨ ਵਿੱਚ ਪਹਿਲਾਂ ਕਦੀ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ।