Site icon SMZ NEWS

ਅੰਮ੍ਰਿਤਸਰ ਰੇਲਵੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਅੰਮ੍ਰਿਤਸਰ ਮਾਣਯੋਗ ਪੁਲਿਸ ਡੀਜੀਪੀ ਦੀ ਹਿਦਾਇਤਾਂ ਤੇ ਚੱਲਦੀ ਮਾੜੇ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਰੇਲਵੇ ਜੀਆਰਪੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਦੌਰਾਨੇ ਰੇਲਵੇ ਸਟੇਸ਼ਨ ਵਿਖੇ ਨਵੇਂ ਸਾਲ ਤੇ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਚੈਕਿੰਗ ਦੌਰਾਨ ਇਕ ਨੌਜਵਾਨੋ ਕਾਬੂ ਕੀਤਾ ਗਿਆ ਜਿਸ ਕੋਲੋਂ ਚਾਰ ਪਿਸਤੋਲ ਅਤੇ 14 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰੇਲਵੇ ਪੁਲਿਸ ਅਧਿਕਾਰੀ ਬਲਬੀਰ ਸਿੰਘ ਘੁੰਮਣ ਨੇ ਕਿਹਾ ਕਿ ਨਵਾਂ ਸਾਲ ਤੇ ਕ੍ਰਿਸਮਸ ਦੇ ਤਿਊਹਾਰ ਨੂੰ ਲੈ ਕੇ ਸਾਡੇ ਰੇਲਵੇ ਪੁਲਿਸ ਨੂੰ ਰੇਲਵੇ ਸਟੇਸ਼ਨ ਤੇ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਕੋਲੋਂ ਬੱਤੀ ਬੋਰ ਦੇ ਚਾਰ ਦੇਸੀ ਪਿਸਤੋਲ 14 ਜਿੰਦਾ ਰੌਂਦ ਬਰਾਮਦ ਕੀਤੇ ਹਨ ਉਹਨਾਂ ਕਿਹਾ ਕਿ ਇਸ ਦਾ ਇੱਕ ਸਾਥੀ ਜਿਹੜਾ ਫਰਾਰ ਹੋ ਗਿਆ ਹੈ ਉਸ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਹੜਾ ਇਸਦਾ ਸਾਥੀ ਫਰਾਰ ਹੈ ਉਸਦੇ ਪਹਿਲੇ ਵੀ ਉਸ ਦੇ ਖਿਲਾਫ ਮਾਮਲੇ ਦਰਜ ਹਨ। ਉਸ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜਿਹੜੇ ਨੌਜਵਾਨ ਨੂੰ ਇਹ ਕਾਬੂ ਕੀਤਾ ਉਦਾਂ ਦ ਕੈਪਟਨ ਉਰਫ ਬੂਰਾ ਹੈ ਤੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਉਸਦਾ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿੇ ਇਹ ਹਥਿਆਰ ਕਿੱਥੇ ਲੈ ਕੇ ਚੱਲੇ ਸਨ ਇਹਨਾਂ ਦੀ ਕੀ ਮੰਸ਼ਾ ਸੀ ਇਸ ਦੇ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ।

Exit mobile version