ਮਾਨਯੋਗ ਐਸ.ਐਸ.ਪੀ. ਬਟਾਲਾ ਸ੍ਰੀ ਸੁਹੇਲ ਕਾਸਿਮ ਮੀਰ ਆਈ.ਪੀ.ਐਸ ਦੀਆਂ ਸਖ਼ਤ ਹਦਾਇਤਾਂ ਅਤੇ ਡੀ.ਐਸ.ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਹਰਕ੍ਰਿਸ਼ਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਘੁਮਾਣ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਦੋ ਨੋਜਵਾਨਾਂ ਨੂੰ 35 ਗ੍ਰਾਮ ਹੈਰੋਇਨ , 36 ਹਜ਼ਾਰ ਅੱਠ ਸੌ ਰੁਪਏ ਡਰੱਗ ਮਨੀ ਅਤੇ ਬੀ ਐਮ ਡਬਲਿਊ ਕਾਰ ਸਮੇਤ ਕ਼ਾਬੂ ਕੀਤਾ ਗਿਆ। ਇਸ ਸਬੰਧੀ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਘੁਮਾਣ ਦੇ ਐਸ ਐਂਚ ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਥਾਣਾ ਘੁਮਾਣ ਤੋਂ ਭਗਤੂਪੁਰ, ਪੰਡੋਰੀ, ਸਿੱਧਵਾਂ ਕਲਾਂ, ਸੰਧਵਾਂ ਖੁਰਦ ਆਦਿ ਪਿੰਡਾਂ ਨੂੰ ਗਸ਼ਤ ਕਰਨ ਜਾ ਰਹੇ ਸਨ ਕਿ ਜਦੋਂ ਪੁਲਿਸ ਪਾਰਟੀ ਪਿੰਡ ਸੰਧਵਾਂ ਕੋਲ ਪਹੁੰਚੀ ਤਾਂ ਸੰਧਵਾਂ ਸਾਈਡ ਵੱਲੋਂ ਇੱਕ ਕਾਲੇ ਰੰਗ ਦੀ ਬੀ ਐਮ ਡਬਲਿਊ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਵਿੱਚ ਦੋ ਮੋਨੇ ਵਿਅਕਤੀ ਸਵਾਰ ਸਨ ਜਦੋਂ ਉਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਇੱਕ ਲਿਫਾਫੇ ਨੂੰ ਥੱਲੇ ਸੁੱਟਦਿਆਂ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰ ਲਿਆ। ਜਦ ਲਿਫਾਫੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ 30 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਜਿੰਨਾ ਨੇ ਆਪਣਾਂ ਨਾ ਗੁਰਮੀਤ ਸਿੰਘ ਉਰਫ ਨਿੱਕਾ ਪੁੱਤਰ ਜਰਨੈਲ ਸਿੰਘ ਵਾਸੀ ਭੋਮਾ ਅਤੇ ਗੁਰਪਾਲ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਭਗਤੂਪੁਰ ਦੱਸਿਆ। ਉਨਾਂ ਦੱਸਿਆ ਕਿ ਇੰਨਾ ਕੋਲੋਂ 36 ਹਜਾਰ ਅੱਠ ਸੋ ਰੁਪਏ ਡਰੱਗ ਮਨੀ ਬ੍ਰਾਰਮਦ ਕੀਤੀ ਗਈ। ਉਨਾਂ ਕਿਹਾ ਕਿ ਜਿਹੜਾ ਗੋਰਾਂ ਭਗਤੂਪੁਰ ਦੇ ਉਸ ਵਿਰੁੱਧ 4 ਐਫ ਆਈ ਆਰ ਪਹਿਲਾਂ ਵੀ ਦਰਜ ਹੈ। ਉਨਾਂ ਕਿਹਾ ਕਿ ਇੰਨਾ ਨੂੰ ਰਿਮਾਂਡ ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕਿ ਨਸ਼ਿਆਂ ਦੇ ਸੁਦਾਗਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।ਉਨਾਂ ਕਿਹਾ ਕਿ ਇੰਨਾ ਨੂੰ ਰਿਮਾਂਡ ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕਿ ਨਸ਼ਿਆਂ ਦੇ ਸੁਦਾਗਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਪੁਲਿਸ ਥਾਣਾ ਘੁਮਾਣ ਨੂੰ ਮਿਲੀ ਵੱਡੀ ਸਫਲਤਾ ਹੈਰੋਇਨ, ਡਰੱਗ ਮਨੀ ਅਤੇ ਕਾਰ ਸਮੇਤ ਦੋ ਨੋਜਵਾਨ ਕਾਬੂ
December 13, 20240
Related Articles
March 26, 20240
अमेरिका के मैरीलैंड में जहाज टकराने से ढहा ब्रिज:2 लोगों को पानी से निकाला गया, 7 हुए लापता
अमेरिका के मैरीलैंड में एक कार्गो जहाज के टकराने से 'फ्रांसिस स्कॉट की' ब्रिज ढह गया। न्यूयॉर्क टाइम्स के मुताबिक, घटना अमेरिकी समयानुसार रात करीब डेढ़ बजे हुई। पुल से टकराने के बाद जहाज में आग लग गई।
Read More
May 20, 20210
Centre Asks States To Notify “Black Fungus” Under Epidemic Diseases Act
Coronavirus: "All government and private health facilities and medical colleges have to follow guidelines for screening, diagnosis, management of mucormycosis," Health Ministry Joint Secretary Lav
Read More
August 24, 20220
CM ਮਾਨ ਨੇ ਸ਼ਹੀਦ ਰਾਜਗੁਰੂ ਦੇ ਜਨਮ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ, ਕਿਹਾ- ‘ਯੋਧੇ ਨੂੰ ਸੀਸ ਝੁਕਾ ਕੇ ਪ੍ਰਣਾਮ ਕਰਦਾ ਹਾਂ’
ਦੇਸ਼ ਦੀ ਅਜ਼ਾਦੀ ਲਈ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਸਾਥੀ ਸ਼ਹੀਦ ਰਾਜਗੁਰੂ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਰਾਜਗੁਰੂ ਨੇ ਆਪਣੀ ਜਵਾਨੀ ਭਾਰਤ ਮਾਤਾ ਦੇ ਸਪੁਰਦ ਕਰ ਦਿੱਤੀ ਤੇ ਆਜ਼ਾਦੀ ਸੰਗਰਾਮ ਵ
Read More
Comment here