ਮਾਨਯੋਗ ਐਸ.ਐਸ.ਪੀ. ਬਟਾਲਾ ਸ੍ਰੀ ਸੁਹੇਲ ਕਾਸਿਮ ਮੀਰ ਆਈ.ਪੀ.ਐਸ ਦੀਆਂ ਸਖ਼ਤ ਹਦਾਇਤਾਂ ਅਤੇ ਡੀ.ਐਸ.ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਹਰਕ੍ਰਿਸ਼ਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਘੁਮਾਣ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਦੋ ਨੋਜਵਾਨਾਂ ਨੂੰ 35 ਗ੍ਰਾਮ ਹੈਰੋਇਨ , 36 ਹਜ਼ਾਰ ਅੱਠ ਸੌ ਰੁਪਏ ਡਰੱਗ ਮਨੀ ਅਤੇ ਬੀ ਐਮ ਡਬਲਿਊ ਕਾਰ ਸਮੇਤ ਕ਼ਾਬੂ ਕੀਤਾ ਗਿਆ। ਇਸ ਸਬੰਧੀ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਘੁਮਾਣ ਦੇ ਐਸ ਐਂਚ ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਥਾਣਾ ਘੁਮਾਣ ਤੋਂ ਭਗਤੂਪੁਰ, ਪੰਡੋਰੀ, ਸਿੱਧਵਾਂ ਕਲਾਂ, ਸੰਧਵਾਂ ਖੁਰਦ ਆਦਿ ਪਿੰਡਾਂ ਨੂੰ ਗਸ਼ਤ ਕਰਨ ਜਾ ਰਹੇ ਸਨ ਕਿ ਜਦੋਂ ਪੁਲਿਸ ਪਾਰਟੀ ਪਿੰਡ ਸੰਧਵਾਂ ਕੋਲ ਪਹੁੰਚੀ ਤਾਂ ਸੰਧਵਾਂ ਸਾਈਡ ਵੱਲੋਂ ਇੱਕ ਕਾਲੇ ਰੰਗ ਦੀ ਬੀ ਐਮ ਡਬਲਿਊ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਵਿੱਚ ਦੋ ਮੋਨੇ ਵਿਅਕਤੀ ਸਵਾਰ ਸਨ ਜਦੋਂ ਉਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਇੱਕ ਲਿਫਾਫੇ ਨੂੰ ਥੱਲੇ ਸੁੱਟਦਿਆਂ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰ ਲਿਆ। ਜਦ ਲਿਫਾਫੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ 30 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਜਿੰਨਾ ਨੇ ਆਪਣਾਂ ਨਾ ਗੁਰਮੀਤ ਸਿੰਘ ਉਰਫ ਨਿੱਕਾ ਪੁੱਤਰ ਜਰਨੈਲ ਸਿੰਘ ਵਾਸੀ ਭੋਮਾ ਅਤੇ ਗੁਰਪਾਲ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਭਗਤੂਪੁਰ ਦੱਸਿਆ। ਉਨਾਂ ਦੱਸਿਆ ਕਿ ਇੰਨਾ ਕੋਲੋਂ 36 ਹਜਾਰ ਅੱਠ ਸੋ ਰੁਪਏ ਡਰੱਗ ਮਨੀ ਬ੍ਰਾਰਮਦ ਕੀਤੀ ਗਈ। ਉਨਾਂ ਕਿਹਾ ਕਿ ਜਿਹੜਾ ਗੋਰਾਂ ਭਗਤੂਪੁਰ ਦੇ ਉਸ ਵਿਰੁੱਧ 4 ਐਫ ਆਈ ਆਰ ਪਹਿਲਾਂ ਵੀ ਦਰਜ ਹੈ। ਉਨਾਂ ਕਿਹਾ ਕਿ ਇੰਨਾ ਨੂੰ ਰਿਮਾਂਡ ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕਿ ਨਸ਼ਿਆਂ ਦੇ ਸੁਦਾਗਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।ਉਨਾਂ ਕਿਹਾ ਕਿ ਇੰਨਾ ਨੂੰ ਰਿਮਾਂਡ ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕਿ ਨਸ਼ਿਆਂ ਦੇ ਸੁਦਾਗਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਪੁਲਿਸ ਥਾਣਾ ਘੁਮਾਣ ਨੂੰ ਮਿਲੀ ਵੱਡੀ ਸਫਲਤਾ ਹੈਰੋਇਨ, ਡਰੱਗ ਮਨੀ ਅਤੇ ਕਾਰ ਸਮੇਤ ਦੋ ਨੋਜਵਾਨ ਕਾਬੂ
December 13, 20240

Related Articles
December 19, 20230
BSP को लगेगा बड़ा झटका! चुनाव से पहले कांग्रेस में शामिल हो सकता है ये सांसद
लोकसभा चुनाव 2024 से पहले बहुजन समाज पार्टी को पूर्वांचल में तगड़ा झटका लग सकता है. सूत्रों का दावा है कि यूपी स्थित जौनपुर से बसपा सांसद श्याम सिंह यादव, कांग्रेस में शामिल हो सकते हैं. उन्होंने हाल
Read More
January 16, 20250
ਲੁਧਿਆਣਾ ਵਿੱਚ ਆਟਾ ਚੱਕੀ ‘ਤੇ ਹਮਲਾ, ਬਾਈਕ ਸਵਾਰ ਬਦਮਾਸ਼ਾਂ ਨੇ ਸ਼ੀਸ਼ੇ ਅਤੇ ਗੱਡੀ ਦੀ ਕੀਤੀ ਭੰਨਤੋੜ
ਪੰਜਾਬ ਦੇ ਲੁਧਿਆਣਾ ਵਿੱਚ, ਟਿੱਬਾ ਰੋਡ, ਮਾਇਆ ਪੁਰੀ ਵਿਖੇ ਇੱਕ ਆਟਾ ਚੱਕੀ 'ਤੇ ਨਕਾਬਪੋਸ਼ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਬਦਮਾਸ਼ਾਂ ਨੇ ਆਟਾ ਚੱਕੀ 'ਤੇ ਬਹੁਤ ਵੱਡੀ ਗੁੰਡਾਗਰਦੀ ਕੀਤੀ। ਚੱਕ ਦੇ ਕੈਬਿਨ ਅਤੇ ਬਾਹਰ ਖੜੀਆਂ ਗੱਡ
Read More
December 16, 20210
ਲੁਧਿਆਣਾ ‘ਚ CM ਚੰਨੀ ਤੇ ਰਾਏਕੋਟ ‘ਚ ਸਿੱਧੂ ਕਰਨਗੇ ਰੈਲੀ, ਕਈ ਨੇਤਾਵਾਂ ਦੇ ਕਾਂਗਰਸ ‘ਚ ਸ਼ਾਮਲ ਹੋਣ ਦੀ ਸੰਭਾਵਨਾ
ਆਮ ਆਦਮੀ ਪਾਰਟੀ ਦੇ ਲੁਧਿਆਣਾ ਫੋਕਸ ਦੇ ਮੱਦੇਨਜ਼ਰ 20 ਦਿਨਾਂ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਤੀਜੀ ਵਾਰ ਸ਼ਹਿਰ ਪਹੁੰਚਣਗੇ। ਇਸ ਦੌਰਾਨ ਉਹ ਰੈਲੀ ਵਿੱਚ ਲੋਕਾਂ ਨੂੰ ਸੰਬੋਧਨ ਕਰਨਗੇ। ਇਸ
Read More
Comment here