ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਔਜਲਾ ਨੇੜੇ ਅਚਾਨਕ ਇੱਕ ਟਾਇਰ ਫਟਣ ਦੇ ਨਾਲ ਸਬਜ਼ੀ ਨਾਲ ਭਰੀ ਮਹਿੰਦਰਾ 407 ਗੱਡੀ ਪਲਟ ਗਈ। ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਗੱਡੀ ਵਿੱਚ ਸਬਜੀ ਲੱਦੀ ਹੋਈ ਸੀ ਜੋ ਕਿ ਮੁਕੇਸ਼ ਕੁਮਾਰ ਨਾਂ ਦਾ ਦੜਾਈਵਰ ਅੰਮ੍ਰਿਤਸਰ ਤੋਂ ਲੈ ਕੇ ਜੰਮੂ ਨੂੰ ਜਾ ਰਿਹਾ ਸੀ।
ਗੱਲਬਾਤ ਦੌਰਾਨ ਡਰਾਈਵਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਅਚਾਨਕ ਹੀ ਗੱਡੀ ਦਾ ਟਾਇਰ ਫਟਣ ਦੇ ਨਾਲ ਗੱਡੀ ਪਲਟ ਗਈ ਪਰ ਉਸਨੇ ਤੁਰੰਤ ਗੱਡੀ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗੱਡੀ ਨੂੰ ਖੋਲੀ ਕਰਨ ਵਿੱਚ ਕਾਮਯਾਬ ਰਿਹਾ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ।
ਟਾਇਰ ਫਟਣ ਕਾਰਨ ਪਲਟੀ ਸਬਜ਼ੀ ਨਾਲ ਲੱਦੀ ਮਹਿੰਦਰਾ ਗੱਡੀ
Related tags :
Comment here