ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਨੈਤਪੁਰਾ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਸਿੱਧੀ ਬਜਾਈ ਕੀਤੀ ਗਈ ਸੀ,ਜਿਸ ਉੱਪਰ ਹੁਣ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ, ਕਿਸਾਨਾਂ ਦੀ ਫਸਲ ਦਾ 30 ਤੋਂ 40% ਗੁਲਾਬੀ ਸੁੰਡੀ ਨੇ ਨੁਕਸਾਨ ਕਰ ਦਿੱਤਾ ਹੈ, ਜਿਸ ਦੇ ਬਚਾਅ ਵਜੋਂ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਦੇ ਕਹਿਣ ਮੁਤਾਬਕ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ ਸੀ ਲੇਕਿਨ ਫਿਰ ਵੀ ਗੁਲਾਬੀ ਸੁੰਡੀ ਦਾ ਹਮਲਾ ਉਸੇ ਤਰ੍ਹਾਂ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਉਹਨਾਂ ਦੀ ਸਿੱਧੀ ਬਜਾਈ ਦੀ ਕਣਕ ਦਾ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਹੈ ਉਹਨਾਂ ਕਿਹਾ ਕਿ ਗੁਲਾਬੀ ਸੁੰਡੀ ਜਿਸ ਤਰ੍ਹਾਂ ਹਮਲਾ ਕਰ ਰਹੀ ਹੈ ਉਸ ਤੋਂ ਲੱਗ ਰਿਹਾ ਹੈ ਕਿ ਇਸ ਵਾਰ ਉਹਨਾਂ ਦਾ ਲਾਗਤ ਮੁੱਲ ਵੀ ਪੂਰਾ ਨਹੀਂ ਹੋਵੇਗਾ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਅਤੇ ਬਾਜ਼ਾਰਾਂ ਅੰਦਰ ਵਿਕ ਰਹੀਆਂ ਨਕਲੀ ਦਵਾਈਆਂ ਉੱਪਰ ਨਕੇਲ ਕੱਸੇ|
ਕਿਸਾਨਾਂ ਦੀ ਕਣਕ ਦੀ ਸਿੱਧੀ ਬਿਜਾਈ ਤੇ ਗੁਲਾਬੀ ਸੁੰਡੀ ਦਾ ਹਮਲਾ
December 13, 20240
Related Articles
October 4, 20220
ਮੁਲਾਇਮ ਸਿੰਘ ਯਾਦਵ ਦੀ ਹਾਲਤ ਸਥਿਰ, CCU ‘ਚ ਸ਼ਿਫਟ, ਮਾਹਿਰ ਡਾਕਟਰਾਂ ਦੀ ਟੀਮ ਕਰ ਰਹੀ ਇਲਾਜ
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਤਬੀਅਤ ਸਥਿਰ ਬਣੀ ਹੋਈ ਹੈ। ਉਹ ਸੀਸੀਯੂ ਯਾਨੀ ਕ੍ਰਿਟੀਕਲ ਕੇਅਰ ਯੂਨਿਟ ਵਿਚ ਐਡਮਿਟ ਹਨ। ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਹੈ।
ਉਨ੍ਹਾਂ ਦੀ ਬੀਮਾਰੀ, ਬਲੱਡ ਪ੍ਰ
Read More
September 24, 20210
ਦਿੱਲੀ ਦੀ ਰੋਹਿਣੀ ਅਦਾਲਤ ਵਿੱਚ ਗੈਂਗਵਾਰ, ਗੋਲੀਬਾਰੀ ‘ਚ 4 ਦੀ ਮੌਤ, ਗੈਂਗਸਟਰ ਵੀ ਢੇਰ
ਦੇਸ਼ ਦੀ ਰਾਜਧਾਨੀ ਦਿੱਲੀ ਦੀ ਰੋਹਿਣੀ ਅਦਾਲਤ ਵਿੱਚ ਗੈਂਗਵਾਰ ਦੀ ਘਟਨਾ ਵਾਪਰੀ ਹੈ। ਮੋਸਟ ਵਾਂਟੇਡ ਗੈਂਗਸਟਰ ਜਤਿੰਦਰ ਉਰਫ ਗੋਗੀ ਦੀ ਸ਼ੁੱਕਰਵਾਰ ਦੁਪਹਿਰ ਨੂੰ ਇੱਥੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
delhi rohini court firing
ਜਿਸ
Read More
February 22, 20220
ਮੋਗਾ ਤੋਂ ਸਾਬਕਾ ਵਿਧਾਇਕ, ਸਾਬਕਾ ਮੇਅਰ ਤੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਨੂੰ SAD ਨੇ ਪਾਰਟੀ ‘ਚੋਂ ਕੱਢਿਆ
ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ, ਮੋਗਾ ਨਿਗਮ ਦੇ ਸਾਬਕਾ ਚੇਅਰਮੈਨ ਅਕਸ਼ਿਤ ਜੈਨ ਅਤੇ ਅਕਾਲੀ ਦਲ ਯੂਥ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਗਟਰਾ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਵੱਲੋਂ 20
Read More
Comment here