ਜਿਲਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਤੇ ਪਿੰਡ ਡੱਲਾ ਦੇ ਸਰਪੰਚ ਮੇਜਰ ਸਿੰਘ ਬੋਪਾਰਾਏ ਦੀ ਪਿੰਡ ਵਿੱਚ ਪੂਰੀ ਬੱਲੇ ਬੱਲੇ ਹੋ ਰਹੀ ਹੈ। ਕਾਰਨ ਇਹ ਕਿ ਮੇਜਰ ਸਿੰਘ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕੇ ਜਰੂਰਤਮੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦੇ ਰਿਹਾ ਹੈ। ਪਿੰਡ ਦੇ ਅਪਾਹਜ ਜਿੰਦਾ ਦਾ ਕਹਿਣਾ ਹੈ ਕਿ ਉਹ ਤੇ ਉਸ ਦੀ ਪਤਨੀ ਦੋਵੇਂ ਅਪਾਹਜ ਹਨ ਪਰ ਇਕ ਦਿਨ ਬਾਰਿਸ਼ ਹੋ ਰਹੀ ਸੀ ਅਤੇ ਸਰਪੰਚ ਮੇਜਰ ਸਿੰਘ ਉਥੋਂ ਗੁਜਰ ਰਿਹਾ ਸੀ। ਜਦੋਂ ਉਸਨੇ ਘਰ ਦੇ ਹਾਲਾਤ ਵੇਖੇ ਤਾਂ ਤੁਰੰਤ ਮਕਾਨ ਬਣਾਉਣ ਦਾ ਵਾਅਦਾ ਕੀਤਾ ਤੇ ਸਰਪੰਚ ਨੇ ਵਾਦਾ ਪੂਰਾ ਕਰ ਦਿਖਾਇਆ। ਹੁਣ ਉਸਦੇ ਕੱਚੇ ਮਕਾਨ ਦੀ ਜਗ੍ਹਾ ਪੱਕਾ ਲੈਂਟਰ ਪੈ ਗਿਆ ਹੈ। ਸਰਪੰਚ ਮੇਜਰ ਸਿੰਘ ਨੇ ਇਸੇ ਤਰ੍ਹਾਂ ਦੋ ਹੋਰ ਪੱਕੇ ਮਕਾਨ ਪਿੰਡ ਦੇ ਜਰੂਰਤ ਮੰਦ ਪਰਿਵਾਰਾਂ ਨੂੰ ਬਣਾ ਦਿੱਤੇ ਹਨ ਅਤੇ ਕਹਿੰਦਾ ਹੈ ਕਿ ਪਰਮਾਤਮਾ ਦੀ ਮਿਹਰ ਬਣੀ ਰਹੇ ਤਾਂ ਉਹ ਇੰਝ ਹੀ ਕੰਮ ਕਰਕੇ ਵਿਖਾਉਂਦਾ ਰਹੇਗਾ। ਅਪਾਹਜ ਜਿੰਦਾ ਅਤੇ ਇੱਕ ਹੋਰ ਪਿੰਡ ਦੇ ਜੋੜੇ ਮਨਜੀਤ ਕੌਰ ਅਤੇ ਸੁੱਖਾ ਨੇ ਕਿਹਾ ਕਿ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪਰਮਾਤਮਾ ਦਾ ਜਿਨ੍ਹਾਂ ਨੇ ਇਹੋ ਜੇ ਰੱਬ ਰੂਪੀ ਇਨਸਾਨ ਨੂੰ ਸਾਡੇ ਕੋਲ ਭੇਜਿਆ ਹੈ ਅਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਇਦਾਂ ਹੀ ਗਰੀਬ ਪਰਿਵਾਰਾਂ ਦੀ ਮਦਦ ਕਰਦਾ ਰਹੇ। ਸਰਪੰਚ ਮੇਜਰ ਸਿੰਘ ਬੋਪਾਰਾਏ ਨੇ ਕਿਹਾ ਕਿ ਇਹ ਸਾਰੇ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲੇ ਹਨ ਅਤੇ ਕੱਚੇ ਮਕਾਨਾਂ ਵਿੱਚ ਰਹਿੰਦੇ ਸਨ। ਇਹਨਾਂ ਵਿੱਚੋਂ ਇੱਕ ਅਪਾਹਜ ਪਤੀ ਪਤਨੀ ਦਾ ਪਰਿਵਾਰ ਵੀ ਹੈ। ਪਰਮਾਤਮਾ ਨੇ ਉਹਨਾਂ ਨੂੰ ਬਲ ਬਖਸ਼ਿਆ ਹੈ ਅਤੇ ਉਹਨਾਂ ਨੇ ਆਪਣੇ ਕੁਝ ਸਾਥੀਆਂ ਦੀ ਮਦਦ ਦੇ ਨਾਲ ਇਹਨਾਂ ਪਰਿਵਾਰਾਂ ਦੇ ਮਕਾਨ ਬਣਵਾਣੇ ਸ਼ੁਰੂ ਕੀਤੇ ਹਨ । ਉਹਨਾਂ ਕਿਹਾ ਕਿ ਉਹ ਅੱਗੇ ਵੀ ਸਮਰਥਾ ਅਨੁਸਾਰ ਅਜਿਹੇ ਕੰਮ ਕਰਦੇ ਰਹਿਣਗੇ |
ਸਰਪੰਚ ਦੀ ਪਿੰਡ ਵਿੱਚ ਹੋ ਗਈ ਬੱਲੇ ਬੱਲੇ, ਕੋਲੋਂ ਲੱਖਾ ਖਰਚ ਕੇ ਜਰੂਰਤਮੰਦਾਂ ਨੂੰ ਬਣਾ ਕੇ ਦੇ ਰਿਹੈ ਪੱਕੇ ਮਕਾਨ
December 11, 20240

Related tags :
HelpingTheNeedy #InspiringLeadership #CommunityDevelopment
Related Articles
May 31, 20220
ਸਿੱਧੂ ਮੂਸੇ ਵਾਲਾ ਕਤਲਕਾਂਡ: ਦਿੱਲੀ ਪੁਲਿਸ ਨੇ ਤਿਹਾੜ ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਤੋਂ ਕੀਤੀ ਪੁੱਛਗਿੱਛ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਸਬੰਧ ਵਿੱਚ ਤਿਹਾੜ ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਸ਼ੁਰੂ ਕੀਤੀ। ਕੈਨੇਡਾ ਸਥਿਤ ਬਰਾੜ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਜ਼
Read More
June 4, 20210
Indore Man Shoots Dead Neighbour’s Pet Dog For Biting Wife: Police
The accused was angry that the dog had allegedly bit his wife, and shot the animal with his licensed rifle on Wednesday night, an official said.
A man was arrested today in Madhya Pradesh's Indore
Read More
July 8, 20210
Japan Announces Virus Emergency In Tokyo Throughout Olympics
With just two weeks until July 23 Olympics opening ceremony, COVID-19 infections are rising in Tokyo, and the spread of the more infectious Delta variant has spooked officials.
Japan's governmen
Read More
Comment here