News

ਸਰਪੰਚ ਦੀ ਪਿੰਡ ਵਿੱਚ ਹੋ ਗਈ ਬੱਲੇ ਬੱਲੇ, ਕੋਲੋਂ ਲੱਖਾ ਖਰਚ ਕੇ ਜਰੂਰਤਮੰਦਾਂ ਨੂੰ ਬਣਾ ਕੇ ਦੇ ਰਿਹੈ ਪੱਕੇ ਮਕਾਨ

ਜਿਲਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਤੇ ਪਿੰਡ ਡੱਲਾ ਦੇ ਸਰਪੰਚ ਮੇਜਰ ਸਿੰਘ ਬੋਪਾਰਾਏ ਦੀ ਪਿੰਡ ਵਿੱਚ ਪੂਰੀ ਬੱਲੇ ਬੱਲੇ ਹੋ ਰਹੀ ਹੈ। ਕਾਰਨ ਇਹ ਕਿ ਮੇਜਰ ਸਿੰਘ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕੇ ਜਰੂਰਤਮੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦੇ ਰਿਹਾ ਹੈ। ਪਿੰਡ ਦੇ ਅਪਾਹਜ ਜਿੰਦਾ ਦਾ ਕਹਿਣਾ ਹੈ ਕਿ ਉਹ ਤੇ ਉਸ ਦੀ ਪਤਨੀ ਦੋਵੇਂ ਅਪਾਹਜ ਹਨ ਪਰ ਇਕ ਦਿਨ ਬਾਰਿਸ਼ ਹੋ ਰਹੀ ਸੀ ਅਤੇ ਸਰਪੰਚ ਮੇਜਰ ਸਿੰਘ ਉਥੋਂ ਗੁਜਰ ਰਿਹਾ ਸੀ। ਜਦੋਂ ਉਸਨੇ ਘਰ ਦੇ ਹਾਲਾਤ ਵੇਖੇ ਤਾਂ ਤੁਰੰਤ ਮਕਾਨ ਬਣਾਉਣ ਦਾ ਵਾਅਦਾ ਕੀਤਾ ਤੇ ਸਰਪੰਚ ਨੇ ਵਾਦਾ ਪੂਰਾ ਕਰ ਦਿਖਾਇਆ। ਹੁਣ ਉਸਦੇ ਕੱਚੇ ਮਕਾਨ ਦੀ ਜਗ੍ਹਾ ਪੱਕਾ ਲੈਂਟਰ ਪੈ ਗਿਆ ਹੈ। ਸਰਪੰਚ ਮੇਜਰ ਸਿੰਘ ਨੇ ਇਸੇ ਤਰ੍ਹਾਂ ਦੋ ਹੋਰ ਪੱਕੇ ਮਕਾਨ ਪਿੰਡ ਦੇ ਜਰੂਰਤ ਮੰਦ ਪਰਿਵਾਰਾਂ ਨੂੰ ਬਣਾ ਦਿੱਤੇ ਹਨ ਅਤੇ ਕਹਿੰਦਾ ਹੈ ਕਿ ਪਰਮਾਤਮਾ ਦੀ ਮਿਹਰ ਬਣੀ ਰਹੇ ਤਾਂ ਉਹ ਇੰਝ ਹੀ ਕੰਮ ਕਰਕੇ ਵਿਖਾਉਂਦਾ ਰਹੇਗਾ। ਅਪਾਹਜ ਜਿੰਦਾ ਅਤੇ ਇੱਕ ਹੋਰ ਪਿੰਡ ਦੇ ਜੋੜੇ ਮਨਜੀਤ ਕੌਰ ਅਤੇ ਸੁੱਖਾ ਨੇ ਕਿਹਾ ਕਿ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪਰਮਾਤਮਾ ਦਾ ਜਿਨ੍ਹਾਂ ਨੇ ਇਹੋ ਜੇ ਰੱਬ ਰੂਪੀ ਇਨਸਾਨ ਨੂੰ ਸਾਡੇ ਕੋਲ ਭੇਜਿਆ ਹੈ ਅਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਇਦਾਂ ਹੀ ਗਰੀਬ ਪਰਿਵਾਰਾਂ ਦੀ ਮਦਦ ਕਰਦਾ ਰਹੇ। ਸਰਪੰਚ ਮੇਜਰ ਸਿੰਘ ਬੋਪਾਰਾਏ ਨੇ ਕਿਹਾ ਕਿ ਇਹ ਸਾਰੇ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲੇ ਹਨ ਅਤੇ ਕੱਚੇ ਮਕਾਨਾਂ ਵਿੱਚ ਰਹਿੰਦੇ ਸਨ। ਇਹਨਾਂ ਵਿੱਚੋਂ ਇੱਕ ਅਪਾਹਜ ਪਤੀ ਪਤਨੀ ਦਾ ਪਰਿਵਾਰ ਵੀ ਹੈ। ਪਰਮਾਤਮਾ ਨੇ ਉਹਨਾਂ ਨੂੰ ਬਲ ਬਖਸ਼ਿਆ ਹੈ ਅਤੇ ਉਹਨਾਂ ਨੇ ਆਪਣੇ ਕੁਝ ਸਾਥੀਆਂ ਦੀ ਮਦਦ ਦੇ ਨਾਲ ਇਹਨਾਂ ਪਰਿਵਾਰਾਂ ਦੇ ਮਕਾਨ ਬਣਵਾਣੇ ਸ਼ੁਰੂ ਕੀਤੇ ਹਨ । ਉਹਨਾਂ ਕਿਹਾ ਕਿ ਉਹ ਅੱਗੇ ਵੀ ਸਮਰਥਾ ਅਨੁਸਾਰ ਅਜਿਹੇ ਕੰਮ ਕਰਦੇ ਰਹਿਣਗੇ |

Comment here

Verified by MonsterInsights