ਗੁਰਦਾਸਪੁਰ ਦੇ ਗੌਰਮੈਂਟ ਕਾਲਜ ਰੋਡ ਵਿਖੇ ਇੱਕ ਔਰਤ ਮੋਬਾਈਲ ਤੇ ਗੱਲ ਕਰ ਰਹੀ ਸੀ ਕਿ ਪਿੱਛ ਆਏ ਮੋਟਰਸਾਈਕਲ ਤੇ ਆਏ ਦੋ ਝਪਟਮਾਰਾਂ ਨੇ ਉਸ ਦਾ ਮੋਬਾਈਲ ਝਪਟ ਮਾਰ ਕੇ ਖੋ ਲਿਆ ਅਤੇ ਤੁਰੰਤ ਫਰਾਰ ਹੋ ਗਏ।ਜਦੋਂ ਔਰਤ ਨੇ ਰੌਲਾ ਪਾਇਆ ਤਾਂ ਉੱਥੋਂ ਦੇ ਦੁਕਾਨਦਾਰਾਂ ਨੇ ਉਸੇ ਵੇਲੇ ਝਪਟਮਾਰਾਂ ਦਾ ਪਿੱਛਾ ਕਰਕੇ ਉਹਨਾਂ ਤੋਂ ਮੋਬਾਇਲ ਵਾਪਸ ਲੈ ਲਿਆ ਅਤੇ ਰੋਡ ਦੇ ਪੀਸੀਆਰ ਮੁਲਾਜ਼ਮਾਂ ਨੂੰ ਇਸ ਦੇ ਸੂਚਨਾ ਦਿੱਤੀ ਜਿਨਾਂ ਨੇ ਤੁਰੰਤ ਥਾਨਾ ਸਿਟੀ ਗੁਰਦਾਸਪੁਰ ਦੀ ਪੁਲਿਸ ਬੁਲਾ ਕੇ ਦੋਹਾਂ ਝਪੱਟਮਾਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਥੇ ਹੀ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਰੋਡ ਤੇ ਪਹਿਲਾ ਹੀ ਸਨੈਚਿੰਗ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ।
ਔਰਤ ਦਾ ਮੋਬਾਈਲ ਝਪਟ ਕੇ ਭੱਜਦੇ ਦੋ ਝਪਟ ਮਾਰ ਦੁਕਾਨਦਾਰਾਂ ਨੇ ਪਿੱਛਾ ਕਰ ਫੜੇ,ਸੇਵਾ ਕਰਕੇ ਕੀਤਾ ਪੁਲਿਸ ਦੇ ਹਵਾਲੇ
