News

ਦੋ ਪੁਲਿਸ ਨਾਕਾ ਦੇਖ ਪੁਲਿਸ ਮੁਲਾਜ਼ਮ ਨੇ ਹੀ ਭਜਾ ਲਈ ਆਪਣੀ ਕਾਲੀ ਸਕਾਰਪੀਓ ,ਪੁਲਿਸ ਨੇ ਵੀ ਪਿੱਛਾ ਕਰ ਕੀਤਾ ਕਾਬੂ ,ਦੇਖੋ ਫਿਰ ਕੀ ਬਣੇ ਹਾਲਾਤ

ਮਾਮਲਾ ਬਟਾਲਾ ਦੇ ਜਲੰਧਰ ਰੋਡ ਦਾ ਹੈ ਜਿਥੇ ਬਟਾਲਾ ਟਰੈਫਿਕ ਪੁਲਿਸ ਵਲੋਂ ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਦੀ ਅਗੁਵਾਹੀ ਹੇਠ ਨਾਕੇਬੰਦੀ ਕਰਦੇ ਹੋਏ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਜਿਹਨਾਂ ਵਾਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ ਜਾਂ ਫਿਰ ਕੋਈ ਹੋਰ ਕਮੀ ਸੀ ਓਹਨਾ ਦੇ ਚਲਾਨ ਕੱਟੇ ਜਾ ਰਹੇ ਸੀ ਉਸੇ ਦੌਰਾਨ ਇਕ ਕਾਲੀ ਸਕਾਰਪੀਓ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਲੇਕਿਨ ਸਕਾਰਪੀਓ ਚਾਲਕ ਨੇ ਸਕਾਰਪੀਓ ਭਜਾ ਲਈ ਇਹ ਸਭ ਦੇਖਦੇ ਹੋਏ ਬਟਾਲਾ ਟਰੈਫਿਕ ਪੁਲਿਸ ਦੇ ਇੰਚਾਰਜ ਵਲੋਂ ਵੀ ਸਕਾਰਪੀਓ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਸਤੇ ਵਿੱਚ ਸਕਾਰਪੀਓ ਨੂੰ ਘੇਰ ਲਿਆ ਅਤੇ ਜਦੋ ਗੱਡੀ ਦੀ ਤਲਾਸ਼ੀ ਲਈ ਤਾਂ ਸਕਾਰਪੀਓ ਦੀ ਅੱਗੇ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਅਤੇ ਸਾਰੇ ਸ਼ੀਸ਼ਿਆਂ ਤੇ ਕਾਲੀਆ ਜਾਲੀਆ ਲੱਗਾ ਰੱਖੀਆਂ ਸੀ ਅਤੇ ਜਦੋਂ ਸਕਾਰਪੀਓ ਚਾਲਕ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਹ ਖੁਦ ਬਟਾਲਾ ਪੁਲਿਸ ਦਾ ਹੀ ਮੁਲਾਜ਼ਮ ਨਿਕਲਿਆ ਉਸਦੇ ਕੋਲੋ ਉਸਦਾ ਪੁਲਿਸ ਆਈ ਡੀ ਕਾਰਡ ਵੀ ਬਰਾਮਦ ਹੋਇਆ ਅਤੇ ਸਕਾਰਪੀਓ ਉੱਤੇ ਵੀ ਪੰਜਾਬ ਪੁਲਿਸ ਦਾ ਸਟਿੱਕਰ ਲੱਗਾ ਨਜਰ ਆਇਆ ਓਥੇ ਹੀ ਟਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਚਾਹੇ ਸਕਾਰਪੀਓ ਚਾਲਕ ਪੁਲਿਸ ਮੁਲਾਜ਼ਮ ਹੈ ਲੇਕਿਨ ਉਸਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਇਸ ਲਈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ|

Comment here

Verified by MonsterInsights