ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸ਼ਾਹਪੁਰ ਜਾਜਨ ਸੱਕੀ ਨਾਲੇ ਦੇ ਕੋਲ ਟਰੈਕਟਰ ਪਲਟਣ ਨਾਲ ਦੋ ਵਿਅਕਤੀਆਂ ਦੀ ਮੌਤ ਅਤੇ ਚਾਰ ਮਜ਼ਦੂਰਾਂ ਦੇ ਫੱਟੜ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਕਿਸਾਨ ਆਗੂ ਆਜ਼ਾਦ ਸਿੰਘ ਅਤੇ ਪਿੰਡ ਦੇ ਹੋਰ ਮੋਹਤਬਰ ਆਗੂਆਂ ਨੇ ਦੱਸਿਆ ਕਿ ਸੇਵਾ ਮੁਕਤ ਪ੍ਰਿੰਸੀਪਲ ਜਸਵੰਤ ਸਿੰਘ (75) ਪੁੱਤਰ ਸੋਹਨ ਸਿੰਘ ਆਪਣੇ ਟਰੈਕਟਰ ਤੇ ਖਾਦ ਲੱਦ ਕੇ ਪੰਜ ਮਜਦੂਰਾਂ ਨੂੰ ਨਾਲ ਲੈ ਕੇ ਸੱਕੀ ਨਾਲੇ ਤੋਂ ਪਾਰ ਆਪਣੇ ਕਣਕ ਦੇ ਖੇਤਾਂ ਨੂੰ ਖਾਦ ਪਾਉਣ ਲਈ ਜਾ ਰਿਹਾ ਸੀ ਤੇ ਜਦੋਂ ਇਹਨਾਂ ਦਾ ਟਰੈਕਟਰ ਸ਼ਾਹਪੁਰ ਜਾਜਨ ਪੁੱਲ ਦੇ ਨੇੜੇ ਪਹੁੰਚਿਆ ਤਾਂ ਟਰੈਕਟਰ ਦਾ ਇੱਕ ਦੰਮ ਸੰਤੁਲਨ ਵਿਗੜਨ ਦੇ ਨਾਲ ਸੱਕੀ ਨਾਲੇ ਵਾਲੇ ਪਾਸੇ ਨੀਵੀ ਜਗਹਾ ਤੇ ਉੱਪਰ ਪਲਟ ਗਿਆ ਜਿਸ ਵਿੱਚ ਛੇ ਲੋਕ ਜਖਮੀ ਹੋ ਗਏ ਜਿਨਾਂ ਨੂੰ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਦੋ ਵਿਅਕਤੀਆਂ ਪ੍ਰਿੰਸੀਪਲ ਜਸਵੰਤ ਸਿੰਘ ਵਾਸੀ ਪਿੰਡ ਸ਼ਾਹਪੁਰ ਜਾਜਨ ਅਤੇ ਮੰਗਾਂ ਮਸੀਹ ਪੁੱਤਰ ਪਿਆਰਾ ਮਸੀਹ ਪਿੰਡ ਰੜੇਵਾਲੀ ਦੀ ਮੌਤ ਹੋਈ ਹੈ ਤੇ ਬਾਕੀ ਚਾਰ ਫੱਟੜ ਵਿਅਕਤੀ ਜੇਰੇ ਇਲਾਜ ਹਨ।ਉਧਰ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਐਸ.ਐਚ.ਓ. ਸਤਪਾਲ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਤੇ ਬਾਕੀ ਚਾਰ ਜਖਮੀ ਹੋਏ ਹਨ ਤੇ ਸਾਡੇ ਵੱਲੋਂ ਉਕਤ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈ ਕੇ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਟਰੈਕਟਰ ਦਾ ਸੰਤੁਲਨ ਵਿਗੜਨ ਨਾਲ ਦੋ ਵਿਅਕਤੀਆਂ ਦੀ ਮੌਤ ਚਾਰ ਜਖਮੀ

Related tags :
Comment here