News

ਇਕ ਸਾਲ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਗ਼ਏ ਪੰਜਾਬੀ ਦੀ ਹਾਦਸੇ ਦੌਰਾਨ ਹੋਈ ਮੌਤ,ਪਰਿਵਾਰ ਦੀ ਅਪੀਲ ਮ੍ਰਿਤਕ ਦੇਹ ਲਿਆਂਦੀ ਜਾਵੇ ਭਾਰਤ

ਜਿਲੇ ਦੇ ਪਿੰਡ ਭੱਟੀਵਾਲ ਤੋਂ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਿੰਡ ਦੇ ਜਗਜੀਤ ਸਿੰਘ ਉਮਰ 43 ਸਾਲ ਜੋ ਪਰਿਵਾਰ ਦੀ ਰੋਜ਼ੀ ਰੋਟੀ ਲਈ ਇਕ ਸਾਲ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਗਿਆ ਸੀ ਅਤੇ ਉਥੇ ਟਰੱਕ ਚਾਲਕ ਦਾ ਕੰਮ ਕਰਦਾ ਸੀ ਪਰ ਬੀਤੇ ਕੱਲ੍ਹ ਦਾ ਟਰੱਕ ਦਾ ਟਾਇਰ ਬਦਲਦੇ ਸਮੇ ਪੈਰ ਫਿਸਲਣ ਕਾਰਨ ਪਿੱਛੇ ਡਿਗਣ ਕਾਰਨ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ ਪਰਿਵਾਰ ਨੂੰ ਇਸ ਮੰਦਭਾਗੀ ਘਟਨਾ ਦੀ ਇਤਲਾਹ ਮਿਲਦੇ ਹੀ ਪਿੰਡ ਅਤੇ ਪਰਿਵਾਰ ਵਿਚ ਸੋਗ ਦੀ ਲਹਿਰ ਨਜਰ ਆ ਰਹੀ ਹੈ ਓਥੇ ਹੀ ਪਰਿਵਾਰ ਸਰਕਾਰ ਅੱਗੇ ਜਗਜੀਤ ਦੀ ਮ੍ਰਿਤਕ ਦੇਹ ਵਾਪਸ ਲੈਕੇ ਆਉਣ ਦੀ ਗਾਹਰ ਲਗਾ ਰਿਹਾ ਹੈ ਮ੍ਰਿਤਕ ਜਗਜੀਤ ਸਿੰਘ ਇਕ ਬੇਟੇ ਦਾ ਪਿਤਾ ਸੀ |

Comment here

Verified by MonsterInsights