Site icon SMZ NEWS

ਸੜਕ ਹਾਦਸੇ ਦਾ ਸ਼ਿਕਾਰ ਹੋਇਆ ਰਾਈਡਰ

ਅੱਜ ਦੁਪਹਿਰ ਕਰੀਬ 3 ਵਜੇ ਪਿੰਡ ਚਹਿਲਾਂ ਦੇ ਕੋਲ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਬਾਈਕ ਰਾਈਡਰ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਨਿਹਾਰ ਖਾਨ 32 ਸਾਲਾ ਵਾਸੀ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ। ਸੜਕ ਹਾਦਸਾ ਹੋਣ ਤੋਂ ਬਾਅਦ ਜ਼ਖਮੀ ਬਾਈਕ ਰਾਈਡਰ ਨੂੰ ਐਂਬੂਲੈਂਸ ਰਾਹੀਂ ਸਮਰਾਲਾ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਰਾਈਡਰ ਦੀ ਹਸਪਤਾਲ ਪਹੁੰਚਣ ਤੋਂ ਪਹਿਲਾ ਹੀ ਮੌਤ ਹੋ ਚੁੱਕੀ ਸੀ। ਮੌਤ ਦਾ ਕਾਰਨ ਰਾਈਡਰ ਦੇ ਮੋਟਰਸਾਈਕਲ ਦੀ ਤੇਜ ਰਫਤਾਰ ਪਤਾ ਲੱਗਾ ਅਤੇ ਜਿੱਥੇ ਇਹ ਸੜਕ ਹਾਦਸਾ ਵਾਪਰਿਆ ਉਸ ਜਗ੍ਹਾ ਦੇ ਕੋਲ ਮੋੜ ਸੀ ਮੋਟਰਸਾਈਕਲ ਤੇਜ ਰਫਤਾਰ ਹੋਣ ਕਾਰਨ ਰਾਈਡਰ ਸੰਤੁਲਨ ਖੋ ਬੈਠਿਆ ਅਤੇ ਸੜਕ ਦੇ ਡਿਵਾਈਡਰ ਨਾ ਟਕਰਾ ਗਿਆ ਇਸ ਸੜਕ ਹਾਦਸੇ ਜੇ ਵਿੱਚ ਬਾਈ ਰਾਈਡਰ ਦੀ ਮੌਤ ਹੋ ਗਈ

V/01:- ਬਾਈਕ ਰਾਈਡਰ ਦੇ ਦੋਸਤ ਬਾਈਕ ਰਾਈਡਰ ਪ੍ਰਿੰਸ ਨੇ ਦੱਸਿਆ ਕਿ ਮ੍ਰਿਤਕ ਨਿਹਾਰ ਖਾਨ 32 ਸਾਲਾ ਗਿੱਲ ਪਿੰਡ ਜਿਲਾ ਲੁਧਿਆਣਾ ਦਾ ਰਹਿਣ ਵਾਲਾ ਹੈ। ਪ੍ਰਿੰਸ ਨੇ ਦੱਸਿਆ ਕਿ ਸਾਡੀ ਅੱਜ ਦੁਪਹਿਰ 12 ਵਜੇ ਦੀ ਰਾਈਡ ਸੀ ਲੁਧਿਆਣਾ ਸਮਰਾਲਾ ਚੌਂਕ ਤੋਂ ਰਾਜਾ ਢਾਬਾ ਨੇੜੇ ਮੋਰਿੰਡਾ ਅਤੇ ਉਸ ਤੋਂ ਬਾਅਦ ਰਾਜਾ ਢਾਬਾ ਤੋਂ ਵਾਪਸ ਲੁਧਿਆਣਾ ਜਾਣਾ ਸੀ ਅਤੇ ਜਦੋਂ ਅਸੀਂ ਰਾਜਾ ਢਾਬਾ ਤੋਂ ਵਾਪਸ ਲੁਧਿਆਣਾ ਜਾ ਰਹੇ ਸੀ ਤਾਂ ਸਾਡਾ ਸਾਥੀ ਨਿਹਾਰ ਖਾਨ ਸਾਡੇ ਤੋਂ ਕਾਫੀ ਅੱਗੇ ਨਿਕਲ ਚੁੱਕਾ ਸੀ ਅਤੇ ਅੱਗੇ ਜਾ ਕੇ ਅਸੀਂ ਦੇਖਿਆ ਕਿ ਸਾਡੇ ਸਾਥੀ ਨਾਲ ਸੜਕ ਹਾਦਸਾ ਵਾਪਰਿਆ ਹੈ। ਪ੍ਰਿੰਸ ਨੇ ਦੱਸਿਆ ਕਿ ਸੜਕ ਹਾਦਸੇ ਦਾ ਕਾਰਨ ਤੇਜ਼ ਰਫਤਾਰ ਬਾਈਕ ਹੋ ਸਕਦਾ ਹੈ ਅਤੇ ਰਸਤੇ ਦੇ ਵਿੱਚ ਮੋੜ ਆਉਣ ਤੇ ਬਾਈਕ ਮੁੜ ਨਹੀਂ ਪਾਈ ਜਿਸ ਕਾਰਨ ਇਹ ਸੜਕ ਹਾਦਸਾ ਵਾਪਰ ਗਿਆ ਅਤੇ ਰਾਈਡਰ ਨਿਹਾਰ ਖਾਨ ਦੀ ਮੌਤ ਹੋ ਗਈ।

 

Exit mobile version