ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅੱਜ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਜਿੱਥੇ ਉਹਨਾਂ ਨੇ ਗੱਲਬਾਤ ਦੌਰਾਨ ਕਿਸਾਨੀ ਮਸਲੇ ਦੇ ਉੱਪਰ ਇੱਕ ਵੱਡਾ ਬਿਆਨ ਦਿੱਤਾ ਤੇ ਕਿਹਾ ਕਿ ਜਿਹੜਾ ਭਾਰਤ ਦੇਸ਼ ਹੈ ਇਹ ਕਿਸਾਨਾਂ ਦਾ ਦੇਸ਼ ਹੈ ਭਾਰਤ ਨੂੰ ਕਿਸਾਨਾਂ ਨੇ ਹੀ ਬਣਾਇਆ ਹੈ ਕਿਸਾਨ ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਨੇ ਤੇ ਕਿਸਾਨਾਂ ਦੇ ਪੁੱਤ ਹੀ ਦੇਸ਼ ਦੇ ਬਾਰਡਰਾਂ ਉਪਰ ਦੇਸ਼ ਦੀ ਰੱਖਿਆ ਕਰਦੇ ਨੇ ਤੇ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਨਾ ਸੁਣ ਕੇ ਦੇਸ਼ ਦੇ ਨਾਲ ਹੀ ਦੇਸ਼ ਧਰੋਹ ਕਰ ਰਹੀ ਹੈ ਹੁਣ ਤਾਂ ਦੇਸ਼ ਦੇ ਉਪ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀ ਨਿਤਿਨ ਗਟਕਰੀ ਨੇ ਵੀ ਮੋਦੀ ਸਾਹਿਬ ਨੂੰ ਕਹਿ ਦਿੱਤਾ ਹੈ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਲੇਕਿਨ ਮੋਦੀ ਸਾਹਿਬ ਨੂੰ ਪਤਾ ਨਹੀਂ ਕੀ ਹੋਇਆ ਹੈ ਉਹ ਤਾਂ ਅੰਡਾਨੀ ਅਬਾਨੀ ਨੂੰ ਖੁਸ਼ ਕਰਨ ਲਈ ਲੱਗੇ ਹੋਏ|
ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਵੱਡਾ ਬਿਆਨ ਕਿਹਾ ਕਿਸਾਨਾਂ ਦੀ ਗੱਲ ਨਾ ਸੁਣ ਕੇ ਕੇਂਦਰ ਸਰਕਾਰ ਕਰ ਰਹੀ ਹੈ ਦੇਸ਼ ਧਰੋਹ
