News

ਬੰਗਲਾਦੇਸ਼ ਵਿੱਚ ਹੋ ਰਹੇ ਹਿੰਦੂਆਂ ਤੇ ਅੱਤਿਆਚਾਰ ਨੂੰ ਲੈ ਕੇ ਅੱਜ ਦੁਰਗਿਆਣਾ ਕਮੇਟੀ ਤੇ ਵੱਖ ਵੱਖ ਹਿੰਦੂ ਸੰਗਠਨਾਂ ਵੱਲੋਂ ਕੱਢਿਆ ਗਿਆ ਰੋਸ ਮਾਰਚ

ਅੰਮ੍ਰਿਤਸਰ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹੋਰ ਅੱਤਿਆਚਾਰਾਂ ਦੇ ਵਿਰੋਧ ਦੇ ਵਿੱਚ ਸ੍ਰੀ ਦੁਰਗਿਆਨਾ ਮੰਦਰ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਦੀ ਅਗਵਾਈ ਦੇ ਵਿੱਚ ਸ਼੍ਰੀ ਦੁਰਗਿਆਨਾ ਮੰਦਿਰ ਤੋਂ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜੋ ਕਿ ਜਲਿਆ ਵਾਲੇ ਬਾਗ ਜਾ ਕੇ ਸਮਾਪਤ ਕੀਤਾ ਗਿਆ ਜਿਸ ਵਿੱਚ ਸੰਤ ਸਮਾਜ ਧਾਰਮਿਕ ਸੰਸਥਾਵਾਂ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਰਗਾਣਾ ਕਮੇਟੀ ਦੀ ਪ੍ਰਧਾਨ ਬੀਬੀ ਲਕਸ਼ਮੀ ਕਾਨਤਾ ਚਾਵਲਾ ਅਤੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਜੋ ਹਿੰਦੂਆਂ ਤੇ ਅੱਤਿਆਚਾਰ ਹੋ ਰਿਹਾ ਹੈ ਉਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਉਹਨਾਂ ਕਿਹਾ ਕਿ ਦੋ ਕਰੋੜ ਬੰਗਲਾਦੇਸ਼ੀ ਭਾਰਤ ਵਿੱਚ ਰਹਿ ਰਹੇ ਹਨ। ਭਾਰਤ ਦਾ ਹੀ ਖਾ ਰਹੇ ਹਨ ਤੇ ਭਾਰਤ ਨੂੰ ਹੀ ਅੱਖਾਂ ਕੱਢ ਰਹੇ ਹਨ। ਤੇ ਭਾਰਤ ਦੇ ਲੋਕਾਂ ਤੇ ਹੀ ਜ਼ੁਲਮ ਕਰ ਰਹੇ ਹਨ। ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਕੇਂਦਰ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਹੁਣ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਜੋ ਬੰਗਲਾਦੇਸ਼ੀ ਭਾਰਤ ਦਾ ਹੀ ਖਾਂਦਾ ਹੈ ਤੇ ਭਾਰਤ ਦੇ ਲੋਕਾਂ ਜਾਰ ਕਰ ਰਿਹਾ ਹੈ। ਉਸ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹਾਂ ਕਿ ਬਾਜ ਆ ਜੇ ਨਹੀਂ ਤਾਂ ਦੇਸ਼ ਦਾ ਨਾਂ ਨਕਸ਼ੇ ਵਿੱਚੋਂ ਮਿਟਾ ਦਵਾਂਗੇ , ਉਹਨਾਂ ਕਿਹਾ ਕਿ ਅੱਜ ਵੱਖ-ਵੱਖ ਹਿੰਦੂ ਜਥੇਬੰਦੀਆਂ ਤੇ ਸੰਤ ਸਮਾਜ ਵੱਲੋਂ ਇਕੱਠੇ ਹੋ ਕੇ ਬੰਗਲਾਦੇਸ਼ ਦੇ ਖਿਲਾਫ ਇਹ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ। ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਹਿੰਦੂ ਸੰਗਠਨਾਂ ਨੇ ਹਿੱਸਾ ਲਿਆ |

Comment here

Verified by MonsterInsights