ਖਨੌਰੀ ਬਾਰਡਰ ਤੋਂ ਇੱਕ ਤਸਵੀਰ ਤੁਹਾਨੂੰ ਪਹਿਲਾਂ ਦਿਖਾਈ ਜਿੱਥੇ ਚੁੱਲ੍ਹਾ ਨਹੀਂ ਬਾਲਿਆ ਇਹ ਦੂਸਰੀ ਤਸਵੀਰ ਦਿਖਾਉਣ ਲੱਗੇ ਹਾਂ ਜਿੱਥੇ ਚੁੱਲ੍ਹਾ ਨਹੀਂ ਬਾਲਿਆ ਜਿੱਥੇ ਲੰਗਰ ਬਣਾਇਆ ਜਾਂਦਾ ਹੈ ਕਿਸਾਨ ਭਰਾਵਾਂ ਵਾਸਤੇ ਚਾਹ ਬਣਾਈ ਜਾਂਦੀ ਹੈ ਲੇਕਿਨ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੇ ਪ੍ਰਧਾਨ ਜੀ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਲ ਖੜੇ ਹਾਂ ਉਹ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਦੇ ਉੱਪਰ ਬੈਠੇ ਹਨ|
ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਖਨੋਰੀ ਬਾਰਡਰ ਦੇ ਉੱਪਰ ਮਰਨ ਵਰਤ ਦੇ ਉੱਪਰ ਬੈਠੇ ਨੇ ਅੱਜ 15ਵਾਂ ਦਿਨ ਉਹਨਾਂ ਦਾ ਮਰਨ ਵਰਤ ਦੇ ਵਿੱਚ ਪਹੁੰਚ ਚੁੱਕਿਆ ਅੱਜ ਖਨੌਰੀ ਬਾਰਡਰ ਦੇ ਵਿੱਚ ਜਿਹੜੇ ਕਿਸਾਨ ਭਰਾ ਇਸ ਮੋਰਚੇ ਦੇ ਵਿੱਚ ਸ਼ਾਮਿਲ ਹਨ ਉਹਨਾਂ ਵੱਲੋਂ ਵੀ ਅੱਜ ਐਲਾਨ ਕੀਤਾ ਗਿਆ ਸੀ ਕਿ ਅੱਜ ਦੇ ਦਿਨ ਇਸ ਮੋਰਚੇ ਦੇ ਵਿੱਚ ਕੋਈ ਵੀ ਚੂਲਾ ਨਹੀਂ ਬਲੇਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਝੂਲੇ ਬੰਦ ਪਏ ਹਨ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਅਸੀਂ ਵੀ ਇੱਕ ਦਿਨ ਦੇ ਭੁੱਖ ਹੜਤਾਲ ਰੱਖੀ ਹੈ|
ਖਨੌਰੀ ‘ਤੇ ਰੋ ਪਏ ਕਿਸਾਨ, ਕਹਿੰਦੇ ,”ਇੱਕ ਵੀ ਚੁੱਲਾ ਨਹੀਂ ਬਲੇਗਾ ਅੱਜ”
