ਅੰਮ੍ਰਿਤਸਰ ਅੱਜ ਗਰਮ ਖਿਆਲੀ ਦਲ ਦੇ ਆਗੂ ਨਰਾਇਣ ਸਿੰਘ ਚੋੜਾ ਦਾ ਰਿਮਾਂਡ ਖਤਮ ਹੋਣ ਤੇ ਮਾਨਯੋਗ ਅਦਾਲਤ ਵਿੱਚ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਪੁਲਿਸ ਅੱਜ ਨਰਾਇਣ ਸਿੰਘ ਚੌੜਾ ਨੂੰ ਮਾਨਯੋਗ ਅਦਾਲਤ ਵਿੱਚ ਲੈ ਕੇ ਪੁੱਜੀ ਜਿੱਥੇ ਮਾਨਯੋਗ ਜੱਜ ਸਾਹਿਬ ਵੱਲੋਂ ਉਸ ਨੂੰ ਤਿੰਨ ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਹੈ। ਪੁਲਿਸ ਵੱਲੋਂ 10 ਦਿਨ ਦਾ ਰਿਮਾਂਡ ਮਾਨਯੋਗ ਅਦਾਲਤ ਵੱਲੋਂ ਮੰਗਿਆ ਗਿਆ ਪਰ ਜੱਜ ਸਾਹਿਬ ਵੱਲੋਂ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਰਾਇਣ ਸਿੰਘ ਚੋੜਾ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਵੱਲੋਂ ਜੱਜ ਸਾਹਿਬ ਕੋਲੋਂ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਮਾਨਯੋਗ ਜੱਜ ਸਾਹਿਬ ਵੱਲੋਂ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਕਿਹਾ ਗਿਆ ਕਿ ਉਹਨਾਂ ਤੇ ਕਾਫੀ ਕੇਸ ਪੈਂਡਿੰਗ ਹਨ ਪਰ ਉਹਨਾਂ ਤੇ ਕੋਈ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਹਨ ਉਹ ਕੋਰਟ ਦੇ ਵਿੱਚ ਕਰ ਰਹੇ ਹਨ ਤੇ ਜੋ ਲਾ ਐਂਡ ਆਰਡਰ ਹੈ ਜਿਸ ਨੂੰ ਮੈਨਟੇਨ ਰੱਖਣਾ ਇਹਨਾਂ ਦਾ ਫਰਜ਼ ਬਣਦਾ ਹੈ ਉਲਟਾ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ 31 ਕੇਸ ਪੈਂਡਿੰਗ ਹਨ ਜਿਸ ਦੇ ਵਿੱਚੋਂ ਇੱਕ ਵੀ ਕੇਸ ਉਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈ ਸਾਰਿਆਂ ਵਿੱਚੋਂ ਉਹ ਬਾਈ ਚਿੱਤ ਬਰੀ ਹੋਏ ਹਨ ਸਰਕਾਰਾਂ ਨੇ ਝੂਠੇ ਕੇਸ ਪਾਏ ਹਨ ਉਸ ਸਾਰਿਆਂ ਚੋਂ ਬਰੀ ਹੋਏ ਹਨ ਇਸ ਟਾਈਮ ਤੇ ਉਹਨਾਂ ਉੱਤੇ ਕੋਈ ਵੀ ਕੇਸ ਪੈਂਡਿੰਗ ਨਹੀਂ ਹੈ। ਉਹਨਾਂ ਨੂੰ 11 ਦਿਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਖੀਮਪੁਰ ਖੀਰੀ ਵਿੱਚ ਨਰਾਇਣ ਸਿੰਘ ਚੌੜਾ ਵੱਲੋਂ ਕੁਝ ਹਥਿਆਰ ਛਪਾਏ ਗਏ ਹਨ ਉਹਨਾਂ ਕਿਹਾ ਕਿ ਨਰਾਇਣ ਸਿੰਘ ਚੌੜ ਇੱਕ ਪੜ੍ਹਿਆ ਲਿਖਿਆ ਵਿਅਕਤੀ ਹੈ ਉਸਨੇ ਡਬਲ ਐਮਏ ਕੀਤੀ ਹੋਈ ਹੈ। ਪੁਲਿਸ ਵੱਲੋਂ ਜਾਣ ਬੁਝ ਕੇ ਕੇਸ ਨੂੰ ਖਿੱਚਿਆ ਜਾ ਰਿਹਾ ਹੈ। ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਲਖੀਮਪੁਰ ਖੀਰੀ ਵਿੱਚ ਉਸ ਵੱਲੋਂ ਹਥਿਆਰ ਛੁਪਾਏ ਗਏ ਹਨ ਉਹਨਾਂ ਕਿਹਾ ਕਿ ਪੁਲਿਸ ਨੂੰ ਇਸ ਦੇ ਘਰੋਂ ਵੀ ਕੁਝ ਵੀ ਬਰਾਮਦ ਨਹੀਂ ਹੋਇਆ ਤੇ ਨਾ ਹੀ ਨਰਾਇਣ ਸਿੰਘ ਚੌੜਾ ਤੇ ਕੋਈ ਕੇਸ ਪੈਂਡਿੰਗ ਹੈ ਉਹਨਾਂ ਕਿਹਾ ਕਿ ਤਿੰਨ ਦਿਨ ਦੀ ਜਾਂਚ ਵਿੱਚ ਨਾ ਹੀ ਕੋਈ ਰਿਕਵਰੀ ਹੋਈ ਹੈ ਤੇ ਨਾ ਹੀ ਕੋਈ ਧਾਰਾ ਵਿੱਚ ਵਾਧਾ ਕੀਤਾ ਗਿਆ ਹੈ
ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਸੀਂ ਉਹਨੂੰ ਡਿਸਪੋਜ ਨਹੀਂ ਕਰ ਸਕਦੇ ਫਿਲਹਾਲ ਜਾਂਚ ਚੱਲ ਰਹੀ ਹੈ। ਸਾਨੂੰ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ ਹੁਣ ਅਸੀਂ 11 ਦਸੰਬਰ ਨੂੰ ਜੱਜ ਸਾਹਿਬ ਕੋਲ ਇਸ ਨੂੰ ਪੇਸ਼ ਕਰਾਂਗੇ ਉਹਨਾਂ ਕਿਹਾ ਕਿ ਜੇਕਰ ਅਸੀਂ ਕੋਈ ਗੱਲ ਕਰਾਂਗੇ ਤੇ ਜਾਂਚ ਵਿੱਚ ਵਿਘਨ ਪੈਂਦਾ ਹੈ।
Comment here