ਮਾਮਲਾ ਅੰਮ੍ਰਿਤਸਰ ਦੇ ਫੈਜਪੁਰਾ ਚੌਂਕੀ ਤੋ ਸਾਹਮਣੇ ਆਇਆ ਹੈ ਜਿਥੇ ਰਤਨ ਸਿੰਘ ਚੋਕ ਵਿਚ ਰਹਿੰਦੇ ਪਰਿਵਾਰ ਨੂੰ ਰਿਸ਼ਤੇਦਾਰ ਦੀ ਕੁੜਮਾਈ ਦਾ ਪ੍ਰੋਗਰਾਮ ਦੇਖਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋ ਮਗਰੋ ਚੋਰਾ ਵਲੋ ਘਰ ਦੇ ਵਿਚ ਦਾਖਿਲ ਹੋ ਤਿੰਨ ਲੱਖ ਰੁਪਏ ਚੋਰੀ ਕੀਤੇ ਹਨ ਜਿਥੇ ਸਾਰਾ ਮਾਮਲਾ ਸੀਸੀਟੀਵੀ ਕੈਮਰਿਆ ਵਿਚ ਕੈਦ ਹੋਇਆ ਹੈ ਫਿਲਹਾਲ ਪੀੜੀਤ ਪਰਿਵਾਰ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਅਤੇ ਪੁਲਿਸ ਵਲੋ ਇਸ ਸੰਬਧੀ ਜਾਂਚ ਕਰਨ ਦੀ ਗਲ ਆਖੀ ਗਈ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜ੍ਹਿਤ ਨੋਜਵਾਨ ਜਸਬੀਰ ਨੇ ਦੱਸਿਆ ਕਿ ਉਸ ਆਪਣੈ ਤਾਏ ਦੇ ਬੇਟੇ ਦੀ ਕੁੜਮਾਈ ਦੇ ਪ੍ਰੋਗਰਾਮ ਵਿਚ ਪਰਿਵਾਰ ਸਮੇਤ ਸ਼ਾਮਿਲ ਹੌਣ ਗਏ ਸਨ ਪਰ ਜਦੋ ਘਰ ਵਾਪਿਸ ਆਏ ਤਾਂ ਅਲਮਾਰੀਆ ਦੇ ਤਾਲੇ ਟੁੱਟੇ ਮਿਲੇ ਅਤੇ ਘਰ ਵਿਚੋ ਤਿੰਨ ਲੱਖ ਰੁਪਏ ਅਤੇ ਦੋ ਤੋਲੇ ਸੋਨਾ ਚੋਰੀ ਹੋ ਗਿਆ ਜਿਸ ਸੰਬਧੀ ਜਦੋ ਪੁਲਿਸ ਚੋਕੀ ਵਿਚ ਸ਼ਿਕਾਇਤ ਦਰਜ ਕਰਵਾਉਣ ਗਏ ਪਰ ਪੁਲੀਸ ਮੁਲਾਜਮਾ ਵਲੋ ਚੋਕੀ ਦਾ ਗੇਟ ਤਕ ਨਹੀ ਖੋਲਿਆ ਫਿਲਹਾਲ ਅਸੀ ਪੁਲੀਸ ਪ੍ਰਸ਼ਾਸ਼ਨ ਕੌਲੌ ਇਨਸਾਫ ਦੀ ਮੰਗ ਕਰਦੇ ਹਾਂ।
ਉਧਰ ਪੁਲਿਸ ਚੋਕੀ ਫੈਜਪੁਰਾ ਦੇ ਇੰਚਾਰਜ ਅਮਰ ਸਿੰਘ ਨੇ ਦੱਸਿਆ ਕਿ ਫਿਲਹਾਲ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਅਤੇ ਜਾਂਚ ਤੋ ਬਾਦ ਜਲਦ ਕਾਰਵਾਈ ਅਮਲ ਵਿਚ ਲਿਆਉਦਿਆ ਦੌਸ਼ੀ ਕਾਬੂ ਕੀਤੇ ਜਾਣਗੇ।
Comment here