ਅੰਮ੍ਰਿਤਸਰ ਦੇ ਸਾਰਾਗੜੀ ਸਰਾਂ ਤੋ ਸਾਹਮਣੇ ਆਇਆ ਹੈ ਜਿਥੇ ਬੀਤੇ ਦਿਨੀ ਦਿੱਲੀ ਤੋ ਆਈ ਸੰਗਤ ਦਾ ਕਮਰਾ ਨੰ 905 ਵਿਖੇ ਗਲਤੀ ਨਾਲ 77 ਹਜਾਰ ਰਹਿ ਜਾਣ ਪਿਛੋ ਸਰਾਂ ਦੇ ਸੇਵਾਦਾਰ ਨੂੰ ਮਿਲਣ ਉਪਰੰਤ ਦਿਲੀ ਨਿਵਾਸੀ ਨੂੰ ਫੋਨ ਕਰ ਇਸਦੀ ਸੂਚਨਾ ਦਿਤੀ ਜਿਸ ਤੋ ਬਾਅਦ ਯਾਤਰੀ ਵਲੋ ਇਸ ਸੰਬਧੀ ਸ੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਇਸ ਸੰਬਧੀ ਦਿਲੀ ਨਿਵਾਸੀ ਰਵਿੰਦਰ ਸਿੰਘ ਦੇ ਭਤੀਜੇ ਨੇ ਦਸਿਆ ਕੀ ਉਹਨਾ ਦੇ ਚਾਚੇ ਨੇ ਸਾਰਾਗੜੀ ਸਰਾਂ ਵਿਖੇ ਕਮਰਾ ਲਿਆ ਸੀ ਜਿਥੇ ਗਲਤੀ ਨਾਲ ਉਹਨਾ ਦਾ 77 ਹਜਾਰ ਰੁਪਏ ਬੈਠ ਹੇਠਾਂ ਰਹਿ ਗਏ ਜੋ ਕਿ ਸਾਰਾਗੜੀ ਸਰਾ ਦੇ ਇੰਚਾਰਜ ਗੁਰਬਿੰਦਰ ਸਿੰਘ ਨੇ ਫੋਨ ਕਰ ਵਾਪਿਸ ਦਿਤੇ ਜਿਸ ਲਈ ਅਸੀ ਇਹਨਾ ਦੇ ਬਹੁਤ ਧੰਨਵਾਦੀ ਹਾਂ।
ਇਸ ਸੰਬਧੀ ਜਾਣਕਾਰੀ ਦਿੰਦਿਆ ਸਾਰਾਗੜੀ ਸਰਾ ਦੇ ਇੰਚਾਰਜ ਗੁਰਬਿੰਦਰ ਸਿੰਘ ਨੇ ਦਸਿਆ ਕਿ ਬੀਤੇ ਦਿਨੀ ਸਰਾਂ ਵਿਚ ਰਵਿੰਦਰ ਸਿੰਘ ਦਿਲੀ ਵਾਸੀ ਨੇ ਕਮਰਾ ਨੰ 905 ਲਿਆ ਸੀ ਜਿਥੇ ਉਹਨਾ ਦਾ 70 ਹਜਾਰ ਰੁਪਏ ਰਹਿ ਗਏ ਜੋ ਕਿ ਸੇਵਾਦਾਰਾ ਵਲੋ ਪਤਾ ਲਗਣ ਤੇ ਅਸੀ ਯਾਤਰੀ ਨੂੰ ਫੋਨ ਕਰ ਕੇ ਉਸ ਨੂੰ ਇਤਲਾਹ ਦਿਤੀ ਜਿਸ ਤੋ ਬਾਦ ਉਹਨਾ ਵਲੋ ਆਪਣੇ ਭਤੀਜੇ ਨੂੰ ਭੇਜਿਆ ਹੈ ਜਿਸ ਦੇ ਹਵਾਲੇ ਇਹ ਪੈਸੇ ਦੇ ਦਿਤੇ ਹਨ ਅਤੇ ਯਾਤਰੀਆਂ ਨੂੰ ਅਪੀਲ ਹੈ ਕਿ ਉਹ ਆਪਣੇ ਸਮਾਨ ਦਾ ਧਿਆਨ ਰਖਣ ਬਾਕੀ ਫਿਰ ਵੀ ਸਾਡੇ ਸੇਵਾਦਾਰ ਸਤਰਕ ਹਨ ਅਤੇ ਸੰਗਤਾ ਦੀ ਸੇਵਾ ਲਈ ਹਾਜਰ ਹਾਂ।