News

ਇਸਾਈ ਭਾਈਚਾਰੇ ਨੇ ਨਗਰ ਨਿਗਮ ਚੋਣਾਂ ਦਾ ਕੀਤਾ ਬਾਈਕਾਟ

ਪੰਜਾਬ ਵਿੱਚ ਸਰਪੰਚੀ ਦੀ ਇਲੈਕਸ਼ਨ ਤੋਂ ਬਾਅਦ ਪੰਜ ਜਿਲਿਆਂ ਵਿੱਚ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਦੀ ਲੋਕ ਉਡੀਕ ਕਰ ਰਹੇ ਸਨ। ਜ਼ਿਕਰਯੋਗ ਹੈ ਕੀ ਸਿੱਖ ਜਥੇਬੰਦੀਆਂ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਇਹ ਅਪੀਲ ਕੀਤੀ ਗਈ ਸੀ ਕੀ ਸ਼ਹੀਦੀ ਦਿਹਾੜਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਚੋਣਾਂ ਦੀ ਤਾਰੀਖ ਦਾ ਐਲਾਨ ਕੀਤਾ ਜਾਵੇ!ਅੱਜ ਚੋਣ ਕਮਿਸ਼ਨ ਵੱਲੋਂ ਪੰਜ ਜਿਲਿਆਂ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦਾ 21 ਦਸੰਬਰ ਨੂੰ ਐਲਾਨ ਕਰ ਦਿੱਤਾ ਗਿਆ ਹੈ! ਜਿਸ ਤੋਂ ਬਾਅਦ ਈਸਾਈ ਭਾਈਚਾਰੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ! ਅੱਜ ਇਲੈਕਸ਼ਨ ਕਮਿਸ਼ਨ ਵੱਲੋਂ ਤਾਰੀਖ ਦੇ ਐਲਾਨ ਤੋਂ ਬਾਅਦ ਇਸਾਈ ਭਾਈਚਾਰੇ ਵੱਲੋਂ ਇੱਕ ਹੰਗਾਮੀ ਮੀਟਿੰਗ ਕਰਕੇ ਇਹ ਐਲਾਨ ਕੀਤਾ ਗਿਆ ਕਿ ਜੇਕਰ ਚੋਣਾਂ ਦੀ ਤਾਰੀਖ ਨੂੰ ਬਦਲ ਕੇ ਜਨਵਰੀ ਵਿੱਚ ਨਾ ਕੀਤਾ ਗਿਆ ਤਾਂ ਸਮੂਹ ਈਸਾਈ ਭਾਈਚਾਰਾ ਚੋਣਾਂ ਦਾ ਬਾਈਕਾਟ ਕਰੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਗਲੋਬਲ ਕ੍ਰਿਸਨ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਵਿਲਾਇਤ ਮਸੀਹ ਬੰਟੀ ਅਜਨਾਲਾ ਨੇ ਕਿਹਾ ਪ੍ਰਧਾਨ ਜਤਿੰਦਰ ਮਸੀਹ ਗੌਰਵ ਦੀ ਅਗਵਾਈ ਹੇਠ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਕੋਰ ਕਮੇਟੀ ਦੇ ਸਾਰੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ!ਉਹਨਾਂ ਅੱਗੇ ਕਿਹਾ ਚੋਣ ਕਮਿਸ਼ਨ ਵੱਲੋਂ ਜੋ ਇਲੈਕਸ਼ਨ ਦੀ ਤਾਰੀਖ ਦਾ ਐਲਾਨ ਕੀਤਾ ਗਿਆਹੈ ! ਉਸ ਨੂੰ ਲੈ ਕੇ ਚਰਚਾ ਕੀਤੀ ਗਈ ਹੈ ! ਉਹਨਾਂ ਅੱਗੇ ਕਿਹਾ ਦਸੰਬਰ ਮਹੀਨੇ ਵਿੱਚ ਕ੍ਰਿਸਮਿਸ ਹੁੰਦਾ ਹੈ! ਜਿਸ ਕਰਕੇ ਪੂਰਾ ਮਹੀਨਾ ਈਸਾਈ ਭਾਈਚਾਰੇ ਵੱਲੋਂ ਇਸ ਸ਼ੁਭ ਦਿਨ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ! ਬੰਟੀ ਅਜਨਾਲਾ ਨੇ ਅੱਗੇ ਕਿਹਾ ਚੋਣ ਕਮਿਸ਼ਨ ਨੂੰ ਹੁਣ ਚਾਹੀਦਾ ਹੈ ਕਿ ਇਹਨਾਂ ਤਰੀਕਾਂ ਨੂੰ ਬਦਲ ਕੇ ਜਨਵਰੀ ਦੇ ਪਹਿਲੇ ਹਫਤੇ ਕਰ ਦਿੱਤਾ ਜਾਵੇ! ਤਾਂ ਜੋ ਈਸਾਈ ਭਾਈਚਾਰਾ ਦਸੰਬਰ ਦੇ ਵਿੱਚ ਕ੍ਰਿਸਮਸ ਨੂੰ ਵਧੀਆ ਤਰੀਕੇ ਦੇ ਨਾਲ ਮਨਾ ਸਕੇ!ਉਹਨਾਂ ਕਿਹਾ ਜ਼ੇਕਰ ਦੂਸਰੇ ਧਰਮਾਂ ਦੇ ਤਿਉਹਾਰ ਅਤੇ ਪ੍ਰੋਗਰਾਮ ਵੇਖ ਕੇ ਤਰੀਕਾ ਬਦਲੀਆਂ ਜਾ ਸਕਦੀਆਂ ਹਨ ਤਾਂ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਹੁਣ ਵਾਲੀਆਂ ਤਰੀਕਾਂ ਵੀ ਬਦਲ ਦਿੱਤੀਆਂ ਜਾਣ! ਬੰਟੀ ਅਜਨਾਲਾ ਨੇ ਅੱਗੇ ਕਿਹਾ ਜੇਕਰ ਇਲੈਕਸ਼ਨ ਕਮਿਸ਼ਨ ਵੱਲੋਂ ਆਪਣਾ ਫੈਸਲਾ ਨਹੀਂ ਬਦਲਿਆ ਜਾਂਦਾ ਤਾਂ ਇਸਾਈ ਭਾਈਚਾਰੇ ਵੱਲੋਂ ਇਹਨਾਂ ਚੋਣਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇਗਾ।

Comment here

Verified by MonsterInsights