ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਬਾਈਪਾਸ ਤੇ ਰਿਲਾਇੰਸ ਪੰਪ ਤੇ ਨਜ਼ਦੀਕ ਇੱਕ ਅਚਾਨਕ ਟੈਂਪੋ ਜਿਸ ਨੂੰ ਕਿ ਛੋਟਾ ਹਾਥੀ ਕਹਿੰਦੇ ਨੇ ਵਿੱਚ ਅਚਾਨਕ ਅੱਗ ਲੱਗ ਗਈ। ਇਹ ਟੈਂਪੂ ਅੰਮ੍ਰਿਤਸਰ ਤੋਂ ਬਹਿਰਾਮਪੁਰ ਨੂੰ ਜਾ ਰਿਹਾ ਸੀ ਅਤੇ ਇਸ ਵਿੱਚ ਕੁਝ ਸਮਾਨ ਵੀ ਲੱਧਿਆ ਹੋਇਆ ਸੀ । ਛੋਟਾ ਹਾਥੀ ਚਾਲਕ ਨੇ ਅੱਗ ਲੱਗਣ ਦਾ ਪਤਾ ਲੱਗਦਿਆ ਹੀ ਗੱਡੀ ਨੂੰ ਹੋਲੀ ਕਰ ਦਿੱਤਾ ਤੇ ਉਸਨੇ ਅਤੇ ਉਸਦੇ ਸਾਥੀ ਨੇ ਚਲਦੀ ਗੱਡੀ ਵਿੱਚੋਂ ਛਲਾਂਗ ਮਾਰ ਦਿੱਤੀ ।ਜਿਸ ਦੌਰਾਨ ਉਨਾਂ ਨੂੰ ਕੁਝ ਸੱਟਾਂ ਵੀ ਲੱਗੀਆਂ ।ਮੌਕੇ ਤੇ ਇਸ ਅੱਗ ਦਾ ਮੰਜ਼ਰ ਦੇਖ ਰਹੇ ਇੱਕ ਰਾਹਗੀਰ ਨੇ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤੀ ਤਾਂ ਕੁਝ ਹੀ ਸਮੇਂ ਵਿੱਚ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਉਥੇ ਪਹੁੰਚ ਗਏ । ਨਜ਼ਦੀਕੀ ਰਿਲਾਇੰਸ ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਅੱਗ ਬੁਝਾਓ ਜੰਤਰ ਲਿਆ ਕੇ ਟੈਂਪੂ ਤੇ ਲੱਗੀ ਅੱਗ ਤੇ ਕਾਬੂ ਪਾ ਲਿਆ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਦੋਨਾਂ ਟੈਂਪੂ ਸਵਰਾਂ ਨੂੰ ਸੀਐਚਸੀ ਧਾਰੀਵਾਲ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਮਲਹਮ ਪੱਟੀ ਕੀਤੀ ਗਈ ।
ਟੈਂਪੂ ਦੇ ਡਰਾਈਵਰ ਅਤੇ ਉਸ ਦੇ ਸਹਾਇਕ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਕੁਝ ਸਮਾਨ ਲੈ ਕੇ ਬਹਿਰਾਮਪੁਰ ਨੂੰ ਜਾ ਰਹੇ ਸਨ ਜਦ ਹੀ ਉਹ ਧਾਰੀਵਾਲ ਬਾਈਪਾਸ ਤੇ ਰਿਲਾਇੰਸ ਪੰਪ ਤੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਹੀ ਉਹਨਾਂ ਨੂੰ ਲੱਗਿਆ ਕਿ ਟੈਂਪੂ ਨੂੰ ਥੱਲੇ ਅੱਗ ਲੱਗ ਗਈ ਹੈ। ਸ਼ੀਸ਼ੇ ਵਿੱਚ ਅੱਗ ਭੜਕਦੀ ਨਜ਼ਰ ਆਈ ਤਾਂ ਉਹਨਾਂ ਦੋਹਾਂ ਨੇ ਟੈਂਪੂ ਹੋਲੀ ਹੁੰਦੇ ਸੀ ਛਲਾਂਗ ਲਗਾ ਦਿੱਤੀ ਜਿਸ ਕਾਰਨ ਦੋਵੇਂ ਜ਼ਖਮੀ ਹੋ ਗਏ।
ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਰਾਹਗੀਰ ਨੇ ਫੋਨ ਕੀਤਾ ਕਿ ਧਾਰੀਵਾਲ ਬਾਈਪਾਸ ਤੇ ਰਿਲਾਇੰਸ ਜੀਓ ਪੰਪ ਦੇ ਨਜ਼ਦੀਕ ਇੱਕ ਛੋਟੇ ਹਾਥੀ ਨੂੰ ਭਿਅੰਕਰ ਅੱਗ ਲੱਗ ਗਈ ਹੈ ਜਿਸ ਤੇ ਉਹ ਆਪਣੀ ਟੀਮ ਦੇ ਨਾਲ ਤੁਰੰਤ ਇਸ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ। ਰਿਲਾਇੰਸ ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗਿਆ ਤੇ ਟੈਂਪੋ ਵਿੱਚ ਸਵਾਰ ਚਾਲਕ ਅਤੇ ਉਸ ਦੇ ਸਾਥੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
Comment here