News

ਭੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਦੋ ਬੱਚਿਆਂ ਦੀ ਇੱਟਾਂ ਥੱਲੇ ਦੱਬਣ ਕਾਰਨ ਮੌਤ

ਬਟਾਲਾ ਪੁਲਿਸ ਅਧੀਨ ਪੈਂਦੇ ਸ੍ਰੀ ਹਰਗੋਬਿੰਦਪੁਰ ਬਲਾਕ ਦੇ ਨਜ਼ਦੀਕ ਹੁੰਦੇ ਪਿੰਡ ਗਲੋਵਾਲ ਵਿੱਚ ਸਥਿਤ ਇੱਟਾਂ ਦੇ ਭੱਠੇ ਤੇ ਦਰਦਨਾਕ ਤੇ ਵਾਪਰੀ ਦਰਦਨਾਕ ਘਟਨਾ ਦੋਰਾਨ ਦੋ ਬੱਚਿਆਂ ਦੀ ਇੱਟਾਂ ਥੱਲੇ ਆਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੇ ਕੀਤੀ ਇਕੱਤਰ ਜਾਣਕਾਰੀ ਅਨੁਸਾਰ ਲੜਕਾ ਗੋਪੀ ਉਮਰ 12 ਸਾਲ ਅਤੇ ਲੜਕੀ ਸ਼ਾਂਤੀ ਉਮਰ ਛੇ ਸਾਲ ਵਾਸੀ ਯੂ ਪੀ ਦੱਸਿਆ ਗਿਆ ਹੈ ਮੌਕੇ ਤੇ ਘਟਨਾ ਵਾਲੀ ਥਾਂ ਤੇ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ਏ ਐਸ ਆਈ ਗੁਰਮੁੱਖ ਸਿੰਘ ਸਰਦਾਰ ਕਰਤਾਰ ਸਿੰਘ ਹਰਪਾਲ ਸਿੰਘ ਆਪਣੇ ਪੁਲਿਸ ਕਰਮਚਾਰੀਆਂ ਸਮੇਤ ਪੁੱਜੇ ਜਿੱਥੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ ,ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰ ਲਗਾਉਂਦੇ ਨਜਰ ਆ ਰਹੇ ਹਨ|

Comment here

Verified by MonsterInsights