Site icon SMZ NEWS

ਨਸ਼ਾ ਤਸਕਰਾਂ ਦੇ ਖਿਲਾਫ ਆਵਾਜ਼ ਚੁੱਕਣ ਤੇ ਨੌਜਵਾਨ ਤੇ ਕਥਤ ਨਸ਼ਾ ਤਸਕਰ ਨੇ ਕੀਤਾ ਹਮਲਾ

ਪੰਜਾਬ ਸਰਕਾਰ ਵੱਲੋਂ ਨਸ਼ਾ ਰੋਕਣ ਲਈ ਜੋ ਮੁਹਿੰਮ ਚਲਾਈ ਗਈ ਸੀ ਉਸੇ ਤਹਿਤ ਹੀ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਹਰਚੋਵਾਲ ਵਿੱਚ ਪਿੰਡ ਵਾਸੀਆਂ ਵੱਲੋਂ ਕੁਝ ਦਿਨ ਪਹਿਲਾਂ ਇੱਕ ਨਸ਼ਾ ਤਸਕਰ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਉਸੇ ਰੰਜਿਸ਼ ਤਹਿਤ ਨਸ਼ਾ ਤਸਕਰ ਵੱਲੋਂ ਪਿੰਡ ਦੇ ਇੱਕ ਨੌਜਵਾਨ ਉੱਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕਿ ਸਰਕਾਰੀ ਹਸਪਤਾਲ ਭਾਮ ਵਿਖੇ ਦਾਖਲ ਕਰਵਾਇਆ ਗਿਆ ਹੈ।
ਪੀੜਤ ਰਵੀ ਸਿੰਘ ਅਤੇ ਪਿੰਡ ਵਾਸੀ ਲਵਪ੍ਰੀਤ ਨੇ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਕਿ ਅਸੀਂ ਪਿੰਡ ਵਿੱਚ ਨਸ਼ਾ ਨਹੀਂ ਵਿਕਣ ਦੇਣਾ ਜਿਸ ਦੇ ਤਹਿਤ ਹੀ ਉਹਨਾਂ ਵੱਲੋਂ ਨਸ਼ਾ ਵੇਚਣ ਵਾਲੇ ਨੂੰ ਫੜਾਇਆ ਗਿਆ ਸੀ ਇਸੇ ਰੰਜਿਸ਼ ਕਾਰਨ ਉਨਾਂ ਵੱਲੋਂ ਰਵੀ ਸਿੰਘ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ।ਉਲਟਾ ਨਸ਼ਾ ਤਸਕਰ ਦੇ ਪਰਿਵਾਰ ਵੱਲੋਂ ਆਪਣੇ ਘਰ ਦੀਆਂ ਔਰਤਾਂ ਨੂੰ ਅੱਗੇ ਕਰਕੇ ‌ ਨਸ਼ੇ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਹੀ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਉਹਨਾਂ ਕਿਹਾ ਕਿ ਅਸੀਂ ਆਪਣੇ ਪਿੰਡ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਹਾਂ ਅਤੇ ਸਾਡੀ ਮੰਗ ਹੈ ਕਿ ਜਾਂ ਤਾਂ ਪ੍ਰਸ਼ਾਸਨ ਨਸ਼ਾ ਵੇਚਣ ਵਾਲਿਆਂ ਦਾ ਨਸ਼ਾ ਵੇਚਣਾ ਬੰਦ ਕਰਵਾਈ ਜਾਂ ਫਿਰ ਉਹਨਾਂ ਦਾ ਪਿੰਡ ਛੁਡਾ ਦੇਵੇ। ਇਸ ਬਾਰੇ ਜਦੋਂ ਚੌਂਕੀ ਇੰਚਾਰਜ ਹਰਚੋਵਾਲ ਐਸ ਐਸ ਕਾਹਲੋ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਨਸ਼ੇ ਦੇ ਇੱਕ ਤਸਕਰ ਨੂੰ ਫੜਿਆ ਸੀ । ਪੁੱਛ ਗਿਛ ਦੌਰਾਨ ਉਸਨੇ ਹਰਚੋਵਾਲ ਦੇ ਇੱਕ ਵਾਸੀ ਦਾ ਨਾਮ ਲਿਆ ਸੀ। ਸਾਡੇ ਵੱਲੋਂ ਉਸ ਨੂੰ ਨਾਮਜਦ ਕੀਤਾ ਗਿਆ ਹੈ ਜਦੋਂ ਵੀ ਉਹ ਸਾਡੇ ਕਾਬੂ ਆਏਗਾ ਤਾਂ ਉਸਦੇ ਖਿਲਾਫ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਜਦੋਂ ਨੌਜਵਾਨ ਉੱਤੇ ਹੋਏ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਦੋਨਾਂ ਧਿਰਾਂ ਵਿੱਚ ਆਪਸੀ ਮਾਮੂਲੀ ਝਗੜਾ ਹੋਇਆ ਹੈ ਉਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਜੋ ਵੀ ਸਾਹਮਣੇ ਆਏਗਾ ਉਸੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Exit mobile version