ਸ਼ਹਿਰ ਗੁਰਦਾਸਪੁਰ ਦੇ ਇਤਿਹਾਸਿਕ ਅਤੇ ਪੁਰਾਤਨ ਮਾਈ ਦਾ ਤਲਾਬ ਮੰਦਰ ਦੇ ਤਲਾਅ ਅਤੇ ਪਗਡੰਡੀ ਤੇ ਉੱਗੇ ਪੁਰਾਣੇ ਬੋਹੜ ਦੇ ਦਰਖਤ ਹੇਠਾਂ ਸਰਿੰਜਾਂ ਅਤੇ ਨਸ਼ੇੜੀਆਂ ਵੱਲੋਂ ਵਰਤਿਆ ਗਿਆ ਹੋਰ ਸਮਾਨ ਮਿਲਣ ਅਤੇ ਜੁਆਰੀਆਂ ਵੱਲੋਂ ਝੁੰਡ ਬਣਾ ਕੇ ਜੂਆ ਖੇਡਣ ਦੀ ਸੂਚਨਾਵਾਂ ਮਿਲਣ ਤੋਂ ਬਾਅਦ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੋਨੀ ਐਕਸ਼ਨ ਵਿੱਚ ਆ ਗਏ ਹਨ ਅਤੇ ਐਲਾਨ ਕੀਤਾ ਹੈ ਕਿ ਹੁਣ ਜੇ ਮੰਦਰ ਦੇ ਨੇੜੇ ਤੇੜੇ ਜੁਆਰੀ ਜੂਆ ਖੇਡਦੇ ਜਾਂ ਫਿਰ ਕੋਈ ਨਸ਼ੇੜੀ ਨਸ਼ਾ ਕਰਦੇ ਨਜ਼ਰ ਆ ਗਿਆ ਤਾਂ ਉਹਨਾਂ ਨੂੰ ਡਾਂਗ ਫੇਰੀ ਜਾਏਗੀ। ਸ਼ਿਵ ਸੈਨਾ ਆਗੂ ਵੱਲੋਂ ਦੇਰ ਰਾਤ ਅਤੇ ਸਵੇਰੇ ਤੜਕਸਾਰ ਮੰਦਰ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਗਿਆ ਹੈ ਕਿ ਸਵੇਰੇ ਸ਼ਾਮ ਸਰੋਵਰ ਦੇ ਕਿਨਾਰੇ ਪਗਡੰਡੀ ਤੇ ਲੋਕ ਸੈਰ ਕਰਦੇ ਨਜ਼ਰ ਆਉਂਦੇ ਹਨ ਅਤੇ ਮੰਦਰ ਵਿੱਚ ਸ਼ਰਧਾਲੂਆਂ ਦੀ ਵੀ ਕਾਫੀ ਆਸਥਾ ਹੈ ਜਿਨਾਂ ਵਿੱਚ ਮਹਿਲਾ ਸ਼ਰਧਾਲੂਆਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ। ਝੁੰਡ ਬਣਾ ਕੇ ਜੂਆ ਖੇਲਦੇ ਜੁਆਰੀਆਂ ਤੇ ਨਸ਼ੇੜੀਆਂ ਕਾਰਨ ਮੰਦਰ ਆਉਣ ਵਾਲੀਆਂ ਔਰਤਾਂ ਅਸੁਰੱਖਿਆ ਮਹਿਸੂਸ ਕਰਦੀਆਂ ਹਨ ਜਿਸ ਦੀ ਸ਼ਿਕਾਇਤ ਕਈ ਵਾਰ ਪੁਲਿਸ ਨੂੰ ਕੀਤੀ ਜਾ ਚੁੱਕੀ ਹੈ ਪਰ ਪੁਲਿਸ ਇਸ ਵੱਲ ਧਿਆਨ ਨਹੀਂ ਦਿੰਦੀ। ਹੁਣ ਸ਼ਿਵਸੇਨਾ ਨੇ ਆਪ ਇਸ ਸਮੱਸਿਆ ਨੂੰ ਹੱਲ ਕਰਨ ਦਾ ਫੈਸਲਾ ਕਰ ਲਿਆ ਹੈ। ਹੁਣ ਮੰਦਰ ਦਾ ਮਾਹੌਲ ਖਰਾਬ ਕਰਨ ਵਾਲੇ ਕਿਸੇ ਨੂੰ ਨਸ਼ੇੜੀ ਜਾਂ ਜੁਆਰੀ ਨੂੰ ਬਖਸ਼ਿਆ ਨਹੀਂ ਜਾਏਗਾ।
ਮੰਦਿਰ ਦੇ ਮੈਦਾਨ ‘ਚ ਹੁਣ ਜਿਹੜਾ ਵੀ ਨਸ਼ੇੜੀ ਨਜ਼ਰ ਆਇਆ ਉਸ ਤੇ ਫੇਰਾਂਗੇ ਡਾਂਗ ਸੈਨਾ ਆਗੂ ਨੇ ਕਰ ਦਿੱਤਾ ਐਲਾਨ

Related tags :
Comment here