ਬੀਤੇ ਲੰਮੇ ਸਮੇ ਤੋ ਲਟਕਿਆ ਬੀ.ਆਰ.ਟੀ.ਸੀ. ਨੂੰ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਰੀ ਝੰਡੀ ਦੇ ਸ਼ੁਰੂ ਕੀਤਾ ਗਿਆ ਹੈ ਜਿਸ ਸੰਬਧੀ ਨਗਰ ਨਿਗਮ ਕਮਿਸ਼ਨਰ ਵੱਲੋਂ ਇਹਨਾ ਦੇ ਇਕ ਹਫਤੇ ਦੇ ਟਰਾਇਲ ਤੋ ਬਾਅਦ ਮੁੜ ਤੋ ਰੂਟ ਪਲਾਨ ਸੈੱਟ ਕਰਕੇ ਬਸਾਂ ਚਲਾਉਣ ਦੀ ਤਿਆਰੀ ਕੀਤੀ ਜਾਣ ਦੀ ਗੱਲ ਆਖੀ ਹੈ।
ਇਸ ਸੰਬਧੀ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਮੁੜ ਤੋ ਸ਼ੁਰੂ ਕੀਤੇ ਬੀ.ਆਰ.ਟੀ.ਸੀ ਪ੍ਰੋਜੈਕਟ ਅਧੀਨ ਅੱਜ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਮਿਲਣ ਤੋ ਬਾਅਦ ਅਸੀ ਟਰਾਇਲ ਬੈਸ ਉਪਰ 7 ਦੇ ਕਰੀਬ ਬਸਾਂ ਚਲਾ ਰੂਟ ਨੰਬਰ 201 ਦੀ ਰੂਪ ਰੇਖਾ ਸੋਚ ਕਰਾਗੇ ਅਤੇ ਇਸ ਤੋ ਬਾਦ ਬਾਕੀ ਰੂਟ ਦੀ ਰੂਪ ਰੇਖਾ ਤਿਆਰ ਕਰ ਇਹਨਾ ਬਸਾਂ ਨੂੰ ਚਲਾਇਆ ਜਾਵੇਗਾ।ਸ਼ੁਰੂਆਤੀ ਟਰਾਇਲ ਤੋ ਇਹ ਫਾਇਨਲ ਕੀਤਾ ਜਾਵੇਗਾ ਕੀ ਕਿਸ ਸਮੇ ਸਵਾਰੀਆ ਦੀ ਆਮਦ ਜਿਆਦਾ ਹੁੰਦੀ ਹੈ ਉਸ ਹਿਸਾਬ ਨਾਲ ਹੀ ਜਲਦ ਇਹ ਬਸਾਂ ਦੀ ਸਹੂਲਤ ਲੋਕ ਲੈ ਪਾਉਣਗੇ।ਅਤੇ ਜੋ ਲੋਕ ਬੀ.ਆਰ.ਟੀ.ਸੀ. ਲਾਇਨ ਅੰਦਰ ਗੱਡੀ ਚਲਾਉਂਦੇ ਫੜੇ ਗਏ ਉਹਨਾ ਦੇ ਟ੍ਰੈਫਿਕ ਪੁਲਿਸ ਨਾਲ ਜੁਆਇੰਟ ਆਪ੍ਰੇਸ਼ਨ ਚਲਾ ਮੋਟੇ ਚਲਾਨ ਕੀਤੇ ਜਾਣਗੇ।
Comment here