ਇਸ ਸਾਰੇ ਮਾਮਲੇ ਵਾਰੇ ਪੂਜਾ ਰਾਣੀ ਪਤਨੀ ਜੋਤੀ ਬ੍ਰਹਮ ਸਰੂਪ ਥਾਲੀ ਵਾਸੀ ਮਾਹਿਲਪੁਰ ਨੇ ਉਸ ਦੀ ਚਾਰ ਸਾਲ ਦੀ ਬੱਚੀ ਪ੍ਰੀਸ਼ਾ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਮਾਹਿਲਪੁਰ ਬ੍ਰਾਂਚ ‘ਚ ਨਰਸਰੀ ਵਿਚ ਪੜ੍ਹਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਸਕੂਲ ਵਿਚ ਦਾਖਲੇ ਸਮੇਂ ਅਪ੍ਰੈਲ ਵਿਚ ਐਡਮਿਸ਼ਨ ਫ਼ੀਸ ਤੇ ਹੋਰ ਖ਼ਰਚੇ ਦੇ ਦਿੱਤੇ ਸਨ। ਉਸ ਨੇ ਦੱਸਿਆ ਕਿ ਨਵੰਬਰ 2024 ਵਿਚ ਉਸ ਨੂੰ ਸਕੂਲ ਫੋਨ ‘ਤੇ ਸੰਦੇਸ਼ ਆਇਆ ਕਿ ਸਕੂਲ ਦੀ ਹੁਣ ਤੱਕ ਦੀ ਬਣਦੀ ਫੀਸ 41500 ਰੁਪਏ ਜਮਾ ਕਰਵਾ ਦਿਓ। ਉਸ ਨੇ ਦੱਸਿਆ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ‘ਚ ਸਥਿਤ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਚੱਲ ਰਹੀ ਬ੍ਰਾਂਚ ਵਲੋਂ ਇੱਕ ਚਾਰ ਸਾਲ ਦੀ ਬੱਚੀ ਨੂੰ ਫ਼ੀਸ ਦੇ ਵੱਧ ਘੱਟ ਦੇ ਰੌਲੇ ਨੂੰ ਲੈ ਕੇ ਸਕੂਲ ਦੇ ਪ੍ਰਬੰਧਕਾ ਵਲੋਂ ਬੈਗ ਸਮੇਤ ਬਾਹਰ ਕੱਢਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਉਸ ਨੇ ਸਕੂਲ ਪ੍ਰਬੰਧਕਾ ਨੂੰ ਕਿਹਾ ਕਿ ਉਸ ਵੱਲੋਂ ਕੀਤੀ ਅਦਾਇਗੀ ਸਮੇਤ ਸਾਰੇ ਘਾਟਾ ਵਾਧਾ ਕਰ ਕੇ ਅਸਲ ਫੀਸ ਦੱਸੀ ਜਾਵੇ ਪਰ ਉਨ੍ਹਾਂ ਵਲੋਂ ਕੋਈ ਉੱਤਰ ਨਾ ਆਇਆ। ਉਸ ਨੇ ਦੱਸਿਆ ਕਿ 27 ਨਵੰਬਰ ਨੂੰ ਜਦੋਂ ਉਹ ਆਪਣੀ ਬੱਚੀ ਨੂੰ ਸਕੂਲ ਛੱਡ ਕੇ ਮੁੜੀ ਹੀ ਸੀ ਤਾਂ ਸਕੂਲ ਦੀ ਇੱਕ ਮਹਿਲਾ ਅਧਿਆਪਕ ਨੇ ਉਸ ਦੀ ਬੱਚੀ ਨੂੰ ਬਾਹ ਤੋਂ ਫੜ ਕੇ ਸਕੂਲ ਦੇ ਗੇਟ ‘ਤੇ ਛੱਡ ਦਿੱਤਾ। ਉਸ ਨੇ ਦੱਸਿਆ ਕਿ ਉਸ ਨੇ ਅਜੇ ਆਪਣੀ ਸਕੂਟਰੀ ਹੀ ਸੀ ਤਾਂ ਉਸ ਨੂੰ ਆਪਣੀ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਹ ਸਕੂਲ ਗੇਟ ਪਹੁੰਚੀ ਤਾਂ ਇੱਕ ਹੋਰ ਮਹਿਲਾ ਕਰਮਚਾਰੀ ਉਸ ਦੀ ਬੱਚੀ ਦਾ ਬੈਗ ਦੇਣ ਆ ਗਈ। ਉਸ ਨੇ ਦੱਸਿਆ ਕਿ ਉਸ ਨੇ ਰੋਂਦੀ ਆਪਣੀ ਬੱਚੀ ਨੂੰ ਮਸਾ ਚੁੱਪ ਕਰਵਾਇਆ। ਉਸ ਨੇ ਦੱਸਿਆ ਕਿ ਜਦੋਂ ਉਹ ਦੂਜੇ ਦਿਨ ਸਕੂਲ ਗਏ ਤਾਂ ਸਕੂਲ ਦੇ ਪ੍ਰਬੰਧਕਾਂ ਨੇ ਮੁੜ ਉਨ੍ਹਾਂ ਨਾਲ ਰੱਜ ਕੇ ਬਦਤਮੀਜੀ ਕੀਤੀ, ਜਿਸ ਦੀ ਸ਼ਿਕਾਇਤ ਉਨ੍ਹਾਂ ਐਸ.ਡੀ.ਐਮਦਫ਼ਤਰ ਕੀਤੀ। ਉਨ੍ਹਾ ਦੱਸਿਆ ਕਿ ਇਸ ਤੋਂ ਪਹਿਲਾ ਉਨ੍ਹਾਂ ਦੀ ਸ਼ਿਕਾਇਤ ‘ਤੇ ਐਸ.ਡੀ.ਐਮ ਦਫ਼ਤਰ ਤੋਂ ਕੋਈ ਕਾਰਵਾਈ ਹੁੰਦੀ ਸਕੂਲ ਪ੍ਰਬੰਧਕਾ ਨੇ ਉਨ੍ਹਾ ਖਿਲਾਫ਼ ਹੀ ਥਾਣਾ ਮਾਹਿਲਪੁਰ ਵਿਖੇ ਸ਼ਿਕਾਇਤ ਕਰ ਦਿੱਤੀ ਅਤੇ ਉਨ੍ਹਾਂ ਨੂੰ ਦਬਕੇ ਮਾਰ ਕੇ ਸਕੂਲ ਤੋਂ ਕੱਢ ਦਿੱਤਾ। ਉਸ ਨੇ ਮੰਗ ਕੀਤੀ ਕਿ ਸਕੂਲ ਪ੍ਰਬੰਧਕਾ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਸਾਰੇ ਮਾਮਲੇ ਵਾਰੇ ਸਕੂਲ ਦੇ ਪ੍ਰਬੰਧਕ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ। ਉੱਧਰ ਇਸ ਮਾਮਲੇ ਵਾਰੇ ਥਾਣਾ ਮਾਹਿਲਪੁਰ ਦੇ ਐਸ.ਐਚ.ਓ ਰਮਨ ਕੁਮਾਰ ਨੇ ਦੱਸਿਆ ਕਿ ਦੋਨਾਂ ਧਿਰਾਂ ਵਲੋਂ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਫੀਸ ਦੇ ਰੌਲ਼ੇ ਕਾਰਨ ਸਕੂਲ ਪ੍ਰਬੰਧਕਾਂ ਨੇ ਬੱਚੀ ਨੂੰ ਕੱਡਿਆ ਬਾਹਰ
December 6, 20240
Related tags :
#FeeRow#JusticeForStudents #RightToEducation
Related Articles
March 17, 20220
ਨਰਿੰਦਰ ਭਰਾਜ ਦਾ ਐਲਾਨ, ‘ਬਿਨਾਂ ਕਿਸੇ ਸੁਰੱਖਿਆ ਅਮਲੇ ਦੇ ਪਹਿਲਾਂ ਵਾਂਗ ਸਕੂਟੀ ‘ਤੇ ਕਰਾਂਗੀ ਹਲਕੇ ਦਾ ਦੌਰਾ’
ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਕਾਂਗਰਸ ਦੇ ਵੱਡੇ ਥੰਮ੍ਹਾਂ ‘ਚੋਂ ਇੱਕ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮਾਤ ਦੇਣ ਵਾਲੀ ਸੰਗਰੂਰ ਤੋਂ ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੀ ਚੋਣ ਮੁਹਿੰਮ ਸਕੂਟੀ ‘ਤੇ ਹੀ ਚਲਾਈ ਤੇ ਭਵਿੱਖ ਵਿਚ ਵ
Read More
February 25, 20230
पूर्व विधायक को बदमाशों ने बंधक बनाया, पीटा, 50 लाख की फिरौती मांगी
बुढलाडा विधानसभा क्षेत्र के कांग्रेस के पूर्व विधायक मंगत राय बंसल को इनोवा कार सवार चार बदमाशों ने मारपीट कर घायल कर दिया और उनसे 50 लाख रुपये की फिरौती मांगी गई है. घायल अवस्था में उसे बुढलाडा के सर
Read More
November 5, 20210
ਆਰੀਅਨ ਖਾਨ ਅੱਜ NCB ਸਾਹਮਣੇ ਹੋਣਗੇ ਪੇਸ਼, ਹਾਈਕੋਰਟ ਨੇ ਰੱਖੀ ਸੀ ਇਹ ਸ਼ਰਤ
ਮੁੰਬਈ ਕਰੂਜ਼ ਡਰੱਗਜ਼ ਮਾਮਲੇ ‘ਚ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਦਰਮਿਆਨ ਨਾਰਕੋਟਿਕਸ ਕੰਟਰੋਲ ਬਿਊਰੋ (NCB) ਸਾਹਮਣੇ ਪੇਸ਼ ਹੋਣਾ ਪਵੇਗਾ। ਇਹ ਸ਼ਰਤ ਬੰਬੇ ਹਾਈ ਕੋਰਟ ਨੇ 23 ਸਾ
Read More
Comment here