Site icon SMZ NEWS

ਪੀ.ਆਰ.ਟੀ.ਸੀ. ਬੱਸ ਨੇ ਮਹਿਲਾ ਨੂੰ ਕੁ.ਚ.ਲਿ.ਆ, ਗੁੱਸੇ ‘ਚ ਆਏ ਲੋਕਾਂ ਨੇ ਰਸਤਾ ਕਰ ਦਿੱਤਾ ਜਾਮ, ਪੁਲਿਸ ਨਾਲ ਵੀ ਹੋਇਆ ਹੰਗਾਮਾ

ਜਲੰਧਰ ਦੇ ਸ੍ਰੀ ਗੁਰੂ ਰਵਿਦਾਸ ਚੌਕ ‘ਤੇ ਸਰਕਾਰੀ ਪੀ.ਆਰ.ਟੀ.ਸੀ ਬੱਸ ਦੇ ਡਰਾਈਵਰ ਨੇ ਔਰਤ ‘ਤੇ ਬੱਸ ਚੜ੍ਹਾ ਦਿੱਤੀ। ਘਟਨਾ ‘ਚ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਬੱਸ ਡਰਾਈਵਰ ਬੱਸ ਛੱਡ ਕੇ ਕੰਡਕਟਰ ਸਮੇਤ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸ੍ਰੀ ਰਵਿਦਾਸ ਚੌਕ ਵਿਖੇ ਭਾਰੀ ਜਾਮ ਲੱਗ ਗਿਆ।

ਅਭੀ ਨੇ ਦੱਸਿਆ ਕਿ ਉਸਦੀ ਮਾਂ ਨੇ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਬਠਿੰਡਾ ਲਈ ਸਰਕਾਰੀ ਪੀ.ਆਰ.ਟੀ.ਸੀ ਦੀ ਬੱਸ ਵਿੱਚ ਸਵਾਰ ਹੋਣਾ ਸੀ, ਜਿਸ ਦੌਰਾਨ ਬੱਸ ਚਾਲਕ ਨੇ ਉਸਦੀ ਮਾਂ ਦੇ ਉੱਪਰ ਬੱਸ ਭਜਾ ਦਿੱਤੀ। ਘਟਨਾ ਤੋਂ ਬਾਅਦ ਬੱਸ ਡਰਾਈਵਰ ਅਤੇ ਕੰਡਕਟਰ ਫਰਾਰ ਹੋ ਗਏ। ਘਟਨਾ ‘ਚ ਜ਼ਖਮੀ ਮਾਂ ਨੂੰ ਆਰਥੋਨੋਵਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸਵੇਰੇ 8 ਵਜੇ ਵਾਪਰੀ ਪਰ 2 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲੀਸ ਨਹੀਂ ਪਹੁੰਚੀ। ਕਾਫੀ ਦੇਰ ਬਾਅਦ ਮੌਕੇ ‘ਤੇ ਪਹੁੰਚੇ ਪੀ.ਸੀ.ਆਰ ਦੇ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ ਦੀ ਆਈ.ਓ. ਨੂੰ ਜਾਣਕਾਰੀ ਦਿੱਤੀ |

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮਹਿੰਦਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version