ਮਜੀਠਾ ਥਾਣੇ ਦੇ ਵਿੱਚ ਹੋਏ ਧਮਾਕੇ ਨੂੰ ਲੈ ਕੇ ਇੱਕ ਵਾਰ ਫੇਰ ਪੁਲਿਸ ਨੇ ਕਿਹਾ ਕਿ ਟਾਇਰ ਫਟਣ ਦੀ ਸੀ ਆਵਾਜ਼, ਅਤੇ ਇਸ ਧਮਾਕੇ ਦੇ ਨਾਲ ਕਿਸੇ ਵੀ ਗੈਂਗਸਟਰ ਦਾ ਨਹੀਂ ਹੈ ਸਬੰਧ, ਸੋਸ਼ਲ ਮੀਡੀਆ ਚ ਹੋ ਰਹੀ ਵਾਇਰਲ ਇੱਕ ਪੋਸਟ ਦੀ ਵੀ ਕੀਤੀ ਜਾ ਰਹੀ ਹੈ ਜਾਂਚ।
ਬੀਤੇ ਦੇਰ ਰਾਤ ਮਜੀਠਾ ਥਾਣੇ ਦੇ ਅੰਦਰ ਧਮਾਕੇ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ, ਧਮਾਕਾ ਇੰਨੀ ਜ਼ੋਰਦਾਰ ਸੀ ਕਿ ਥਾਣੇ ਦੇ ਸਾਰੇ ਸ਼ੀਸ਼ੇ ਟੁੱਟ ਜਾਂਦੇ ਹਨ, ਦੀਵਾਰਾਂ ਦੇ ਵਿੱਚ ਵੀ ਤਰੇੜਾਂ ਆ ਜਾਂਦੀਆਂ ਹਨ। ਪੁਲਿਸ ਦਾ ਫਿਰ ਤੋਂ ਇਸ ਮਾਮਲੇ ਵਿੱਚ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਜੋ ਧਮਾਕੇ ਦੀ ਆਵਾਜ਼ ਆਈ ਸੀ ਉਹ ਟਾਇਰ ਫੱਟਣ ਦੀ ਆਵਾਜ਼ ਸੀ
ਅੰਮ੍ਰਿਤਸਰ ਦਿਹਾਤੀ ਦੇ ਐਸਪੀ ਹਰਿੰਦਰ ਸਿੰਘ ਨੇ ਕਿਹਾ ਥਾਣੇ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਗਰਨੇਡ ਹਮਲਾ ਨਹੀਂ ਹੋਇਆ ਸੀ, ਅਤੇ ਨਾ ਹੀ ਇਸ ਧਮਾਕੇ ਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਹੈ, ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁਲਿਸ ਮੁਲਾਜ਼ਮ ਦੇ ਵੱਲੋਂ ਆਪਣੇ ਮੋਟਰਸਾਈਕਲ ਦੇ ਟਾਇਰ ਦੇ ਵਿੱਚ ਹਵਾ ਭਰੀ ਜਾ ਰਹੀ ਸੀ ਜਿਸ ਕਰਕੇ ਟਾਇਰ ਫਟ ਜਾਂਦਾ ਹੈ ਤੇ ਧਮਾਕੇ ਦੀ ਆਵਾਜ਼ ਆਉਂਦੀ ਹੈ।, ਉਹਨਾਂ ਨੇ ਕਿਹਾ ਕਿ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਉਸ ਪੋਸਟ ਦੀ ਵੀ ਕੀਤੀ ਜਾ ਰਹੀ ਹੈ ਜਾਂਚ, ਬਾਕੀ ਇਸ ਪੂਰੇ ਮਾਮਲੇ ਨੂੰ ਲਗਾਤਾਰ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਾਂਚ।
Comment here