ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਦੇ ਆਰੋਪ ਚ ਅਤੇ ਗੋਲੀ ਚਲਾਉਣ ਦੇ ਆਰੋਪ ਚ ਗ੍ਰਿਫਤਾਰ ਕੀਤੇ ਨਰਾਇਣ ਸਿੰਘ ਚੋੜਾ ਨੂੰ ਅੱਜ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਸ ਦੌਰਾਨ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤੈਨਾਤ ਰਹੀ ਲੇਕਿਨ ਇਸ ਦੌਰਾਨ ਇੱਕ ਮਹਿਲਾ ਵੱਲੋਂ ਮਾਨਯੋਗ ਅਦਾਲਤ ਦੇ ਕੰਮਪਲੈਕਸ ਦੇ ਬਾਹਰ ਪਹੁੰਚ ਕੇ ਹਾਈਵੋਲਟਜ਼ ਡਰਾਮਾ ਕੀਤਾ ਗਿਆ ਅਤੇ ਮਿਠਾਈ ਦਾ ਡੱਬਾ ਲਿਆ ਕੇ ਅਕਾਲੀ ਦਲ ਦੇ ਖਿਲਾਫ ਭੜਾਸ ਕੱਢੀ ਗਈ ਇਸ ਦੌਰਾਨ ਮਹਿਲਾ ਨੇ ਹਾਈਬੋਰਟਸ ਡਰਾਮਾ ਕਰਦੇ ਹੋਏ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਬਿਕਰਮ ਸਿੰਘ ਮਜੀਠੀਆ ਵੱਲੋਂ ਬਹੁਤ ਸਾਰਾ ਤਸ਼ੱਦਦ ਲੋਕਾਂ ਦੇ ਉੱਪਰ ਕੀਤਾ ਗਿਆ ਸੀ ਉਸੇ ਤਸ਼ੱਦਦ ਦੇ ਰੋਸ ਵਜੋਂ ਹੀ ਨਾਰਾਇਣ ਸਿੰਘ ਚੋੜਾ ਨੇ ਇਹ ਕਦਮ ਚੁੱਕਿਆ ਹੈ ਅਤੇ ਹੁਣ ਜੋ ਮਿਠਾਈ ਦਾ ਡੱਬਾ ਲੈ ਕੇ ਆਈ ਹੈ ਇਹ ਨਰੈਣ ਸਿੰਘ ਚੋੜਾ ਦੇ ਲਈ ਮਿਠਾਈ ਲੈ ਕੇ ਆਈ ਹੈ। ਲੇਕਿਨ ਪੁਲਿਸ ਵੱਲੋਂ ਸਮਾਂ ਰਹਿੰਦੇ ਹੀ ਉਸ ਮਹਿਲਾ ਨੂੰ ਡਿਟੇਨ ਕਰ ਦਿੱਤਾ ਗਿਆ।
ਦੂਜੇ ਪਾਸੇ ਨਰਾਇਣ ਸਿੰਘ ਚੋੜਾ ਦੇ ਵਕੀਲ ਨੇ ਪੁਲਿਸ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੁਲਿਸ ਨੇ ਨਾਰਾਇਣ ਸਿੰਘ ਚੋੜਾ ਨੂੰ 24 ਘੰਟੇ ਤੋਂ ਵੱਧ ਹਿਰਾਸਤ ਚ ਰੱਖਿਆ ਹੈ ਜੋ ਕਿ ਗੈਰ ਕਾਨੂੰਨੀ ਹੈ। ਲੇਕਿਨ ਪੁਲਿਸ ਵੱਲੋਂ ਸੱਤ ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਲੇਕਿਨ ਮਾਨਯੋਗ ਚੀਫ ਜਡੀਸ਼ਅਲ ਮਜਿਸਟਰੇਟ ਗੁਰਬੀਰ ਸਿੰਘ ਬੈਂਸ ਨੇ ਵਕੀਲਾਂ ਦੇ ਪੱਖ ਸੁਣਦੇ ਹੋਏ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਇਸ ਦੌਰਾਨ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਰਾਇਣ ਸਿੰਘ ਚੌੜਾ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਅਤੇ ਤਿੰਨ ਦਿਨਾਂ ਬਾਅਦ ਦੁਬਾਰਾ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਤੇ ਬੀਤੇ ਦਿਨ ਵਾਪਰੀ ਘਟਨਾ ਨੂੰ ਲੈ ਕੇ ਹਰ ਪੱਖ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।