ਮੁੱਖ ਮੰਤਰੀ ਭਗਵੰਤ ਮਾਨ ਅੱਜ ਫਾਜ਼ਿਲਕਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਅਬੋਹਰ ਵਿੱਚ ਵਾਟਰ ਵਰਕਸ ਸਮੇਤ ਹੋਰ ਕਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਨਗੇ। ਅਤੇ ਸਰਕਾਰੀ ਕਾਲਜ ਸੁਖਚੈਨ ਸਿੰਘ ਦਾ ਉਦਘਾਟਨ ਕਰਨਗੇ | ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸੁਰੱਖਿਆ ਦੇ ਖਾਸ ਅਤੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਿਸ ਦਾ ਕਾਰਨ ਅਬੋਹਰ ਦੀ 2 ਲੱਖ ਦੇ ਕਰੀਬ ਆਬਾਦੀ ਨੂੰ 5 ਐਮ.ਜੀ.ਡੀ. ਪਾਣੀ ਮਿਲਦਾ ਸੀ ਜੋ ਜਰੂਰਤ ਪੂਰੀ ਕਰਨ ਤੋਂ ਬਹੁਤ ਜ਼ਿਆਦਾ ਥੱਲੇ ਸੀ ।ਮਿਲਦਾ ਪਾਣੀ ਵੀ ਉੱਚ ਰਿਹਾਇਸ਼ੀ ਇਲਾਕਿਆਂ ਵਿੱਚ ਨਹੀਂ ਪਹੁੰਚ ਸਕਿਆ।ਜਿਸ ਦੇ ਚਲਦੇ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 98 ਕਿਲੋਮੀਟਰ ਲੰਬੀ ਪਾਈਪਲਾਈਨ ਨੂੰ ਵਧਾ ਕੇ 250 ਕਿਲੋਮੀਟਰ ਕੀਤਾ ਗਿਆ ਸੀ।ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਪੂਰੇ ਸ਼ਹਿਰ ਦੇ ਲੋਕਾਂ ਨੂੰ ਹਰ ਰੋਜ਼ ਪੀਣ ਵਾਲਾ ਸ਼ੁੱਧ ਪਾਣੀ ਮਿਲ ਸਕੇਗਾ ਇਸ ਵਾਟਰ ਵਰਕਸ ਪ੍ਰਾਜੈਕਟ ਦੇ ਮੁਕੰਮਲ ਹੋਣ ਵਿੱਚ ਸਭ ਤੋਂ ਵੱਡੀ ਰੁਕਾਵਟ ਬਿਜਲੀ ਲਾਈਨ ਦਾ ਵਿਸਤਾਰ ਸੀ।
ਆਉਣ ਵਾਲੇ ਸਮੇ ਚ ਸੂਬੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਜਿਸ ‘ਚ ਪਾਰਟੀ ਵੱਲੋਂ ਮੁੱਢ ਦੇ ਆਧਾਰ ‘ਤੇ ਜਿਨ੍ਹਾਂ ਖੇਤਰਾਂ ‘ਚ ਪਾਰਟੀ ਵੱਲੋਂ ਵਿਕਾਸ ਕਾਰਜ ਕਰਵਾਏ ਗਏ ਹਨ, ਉਨ੍ਹਾਂ ਨੂੰ ਜਨਤਾ ਨੂੰ ਸਮਰਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀ ਐਮ ਨੇ ਪਿਛਲੇ ਕੁਝ ਦਿਨਾਂ ਵਿੱਚ ਕਈ ਪ੍ਰੋਜੈਕਟ ਵੀ ਲਾਂਚ ਕੀਤੇ ਹਨ। ਬੁੱਧਵਾਰ ਨੂੰ ਉਨ੍ਹਾਂ ਚੰਡੀਗੜ੍ਹ ਹਵਾਈ ਅੱਡੇ ‘ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ।
ਸੀ.ਐਮ ਮਾਨ ਅੱਜ ਕਰਨਗੇ ਅਬੋਹਰ ਦਾ ਦੌਰਾ, ਸਰਕਾਰੀ ਕਾਲਜ ਅਤੇ ਨਵੇਂ ਵਾਟਰ ਵਰਕਸ ਪ੍ਰੋਜੈਕਟ ਦਾ ਕਰਨਗੇ ਉਦਘਾਟਨ
Related tags :
Comment here