ਮਾਮਲਾ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਅਧੀਨ ਆਉਦੇ ਇਲਾਕੇ ਤੋ ਸਾਹਮਣੇ ਆਇਆ ਹੈ ਜਿਥੇ ਪੁਰਾਣੀ ਰੰਜਿਸ਼ ਦਾ ਸ਼ਿਕਾਰ ਹੋਇਆ ਨੋਜਵਾਨ ਗੁਰਪ੍ਰੀਤ ਜੋ ਕੀ ਦੋ ਬੇਟੀਆ ਦਾ ਪਿਤਾ ਹੈ ਉਸ ਉਪਰ ਇਲਾਕੇ ਦੇ ਕੁਝ ਨੋਜਵਾਨਾ ਵਲੋ ਪੁਰਾਣੀ ਰੰਜਿਸ਼ ਦੇ ਚਲਦੇ ਗੋਲੀਆ ਚਲਾਇਆ ਗਈਆ ਹਨ ਜਿਸ ਵਿਚ ਨੋਜਵਾਨ ਗੰਭੀਰ ਰੂਪ ਵਿਚ ਜਖਮੀ ਹੋਇਆ ਹੈ ਅਤੇ ਹਸਪਤਾਲ ਵਿਚ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਿਸ ਸੰਬਧੀ ਗੁਰਪ੍ਰੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਉਸਦਾ ਬੇਟਾ ਜੋ ਕਿ ਦੋ ਬੱਚਿਆਂ ਦਾ ਪਿਤਾ ਹੈ ਨੂੰ ਇਲਾਕੇ ਦੇ ਕੁਝ ਨੋਜਵਾਨਾ ਵਲੋ ਪੁਰਾਣੀ ਰਜਿੰਸ਼ ਦੇ ਚਲਦੇ ਗੋਲੀਆ ਮਾਰੀਆ ਹਨ ਜੋ ਕਿ ਬੁਰੀ ਤਰਾਂ ਨਾਲ ਜਖਮੀ ਹੋਇਆ ਹੈ ਅਤੇ ਉਸਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ ਫਿਲਹਾਲ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਸੀ ਪੁਲਿਸ ਪ੍ਰਸ਼ਾਸ਼ਨ ਕੋਲੋ ਅਜਿਹੇ ਦੌਸ਼ੀਆ ਤੇ ਕੜੀ ਤੋ ਕੜੀ ਕਾਰਵਾਈ ਦੀ ਮੰਗ ਕਰਦੇ ਹਾਂ। ਉਧਰ ਥਾਣਾ ਮਕਬੂਲਪੁਰਾ ਦੇ ਐਸ.ਐਚ.ਉ ਗੁਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਫਿਲਹਾਲ ਗੁਰਪ੍ਰੀਤ ਨਾਮ ਦੇ ਨੋਜਵਾਨ ਦੇ ਗੋਲੀ ਲੱਗੀ ਹੈ ਜੋ ਹਸਪਤਾਲ ਵਿਚ ਜੇਰੇ ਇਲਾਜ ਹੈ ਅਤੇ ਕਿੰਨੀਆਂ ਗੋਲੀਆ ਚੱਲੀਆਂ ਹਨ ਇਹ ਜਾਂਚ ਦਾ ਵਿਸ਼ਾ ਹੈ।
Comment here