ਨਾਭਾ ਸ਼ਹਿਰ ਦੀ ਵਿਕਾਸ ਕਲੋਨੀ ਦੇ ਵਿੱਚ ਇੱਕ ਕਲਯੁਗੀ ਮਾਂ ਨੇ ਆਪਣੀ 25 ਸਾਲਾਂ ਧੀ ਨੂੰ ਆਪਣੇ ਆਸ਼ਿਕ ਨਾਲ ਮਿਲ ਕੇ ਮੌਤ ਦੇ ਘਾਟ ਧਾਰ ਦਿੱਤਾ ਹੈ। ਇਸ ਮੌਕੇ ਤੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਕਲਯੁਗੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਐਸ.ਐਚ.ਓ ਕਤਵਾਲੀ ਜਸਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਂ ਵੱਲੋਂ ਆਪਣੇ ਪ੍ਰੇਮੀਆਂ ਦੇ ਨਾਲ ਮਿਲ ਕੇ ਆਪਣੀ ਧੀ ਦਾ ਕਤਲ ਕੀਤਾ ਗਿਆ ਹੈ | ਮਾਂ ਨੂੰ ਗਿਰਫਤਾਰ ਕਰ ਲਿਆ ਹੈ ਪੁੱਛ ਗਿੱਛ ਜਾਰੀ ਹੈ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਮ੍ਰਿਤਕ ਲੜਕੀ ਆਪਣੀ ਮਾਂ ਨੂੰ ਗਲਤ ਕੰਮ ਤੋਂ ਰੋਕਦੀ ਸੀ ਜਿਸ ਕਰਕੇ ਆਪਣੇ ਆਸ਼ਕਾਂ ਨਾਲ ਮਿਲ ਕੇ ਕਤਲ ਕੀਤਾ ਗਿਆ ਹੈ |
ਕਲਯੁਗੀ ਮਾਂ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਧੀ ਨੂੰ ਮੌਤ ਦੇ ਘਾਟ ਉਤਾਰਿਆ
