ਅੰਮ੍ਰਿਤਸਰ ਦੇ ਕਸਬਾ ਬਿਆਸ ਨੇੜੇ ਅੱਜ ਇੱਕ ਭਿਆਨਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਇੱਟਾਂ ਦੀ ਭਰੀ ਟਰਾਲੀ ਦੀ ਬੱਸ ਦੇ ਨਾਲ ਟੱਕਰ ਹੋਣ ਦੇ ਕਰਕੇ ਦੋ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜ ਦੇ ਕਰੀਬ ਸਵਾਰੀਆਂ ਗੰਭੀਰ ਰੂਪ ਨਾਲ ਜਖਮੀ ਹੋਈਆਂ ਹਨ ਜਿਨਾਂ ਨੂੰ ਪਹਿਲਾਂ ਰਾਧਾ ਸੁਆਮੀ ਬਿਆਸ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਸੀ। ਤੇ ਹੁਣ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਉੱਥੇ ਇਹ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਬਾਬਾ ਬਕਾਲਾ ਮੋੜ ਤੋਂ ਇੱਕ ਟਰਾਲੀ ਇੱਟਾਂ ਦੀ ਭਰੀ ਸੀ ਤੇ ਇੱਕ ਨਿਜੀ ਕੰਪਨੀ ਦੀ ਬਸ ਜੋ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾ ਰਹੀ ਸੀ ਤੇ ਉਹ ਟੇਕ ਕਰਦੇ ਹੋਏ ਬਸ ਤੇ ਟਰਾਲੀ ਦਾ ਜ਼ਬਰਦਸਤ ਐਕਸੀਡੈਂਟ ਹੋ ਗਿਆ ਜਿਸ ਦੇ ਚਲਦੇ ਬੱਸ ਵਿੱਚ ਸਵਾਰ ਪੰਜ ਦੇ ਕਰੀਬ ਲੋਕ ਜ਼ਖਮੀ ਹੋ ਗਏ ਤੇ ਦੋ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਇਸ ਦੇ ਵਿੱਚ ਬੱਸ ਦੇ ਕੰਡਕਟਰ ਦੀ ਮੌਕੇ ਤੇ ਮੌਤ ਹੋ ਗਈ ਕਿ ਗੰਭੀਰ ਰੂਪ ਜਖਮੀ ਹੋਏ ਲੋਕਾਂ ਨੂੰ ਰਾਧਾ ਸਵਾਮੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਉਹਨਾਂ ਕਿਹਾ ਕਿ ਅਸੀਂ ਮੌਕੇ ਤੇ ਪੁਹੰਚੇ ਹਾਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਹ ਬਾਬਾ ਬੁੱਢਾ ਟਰਾਂਸਪੋਰਟ ਕੰਪਨੀ ਦੀ ਬੱਸ ਸੀ ਜਿਸ ਦਾ ਇਹ ਐਕਸੀਡੈਂਟ ਹੋਇਆ ਹੈ ਫਿਲਹਾਲ ਬੱਸ ਨੂੰ ਅਸੀਂ ਥਾਣੇ ਲਿਜਾ ਰਹੇ ਹਾਂ ਤੇ ਦੋਵੇਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
ਬੱਸ ਦੀ ਭਿਆਨਕ ਟੱਕਰ ਨੇ ਵਿਛਾ ਦਿੱਤੀਆਂ ਲਾਸ਼ਾਂ, ਸੜਕ ‘ਤੇ ਹੀ ਪੈ ਰਹੇ ਵੈਣ, ਨਹੀਂ ਵੇਖ ਹੁੰਦਾ ਖੂਨੀ ਮੰਜ਼ਰ
December 5, 20240

Related Articles
December 6, 20240
ਕਿਸਾਨਾਂ ਦੇ ਹੱਕ ‘ਚ ਬੋਲੇ ਬੱਬੂ ਮਾਨ “ਮੈਂ ਹਮੇਸ਼ਾ ਹੀ ਕਿਸਾਨਾਂ ਨਾਲ ਹਾਂ”
ਬੀਤੇ ਦਿਨੀ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਪਿਤਾ ਲਾਲ ਸਿੰਘ ਜੀ ਸਵਰਗਵਾਸ ਹੋ ਗਏ ਸਨ। ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਵਿਸ਼ਵ ਪ੍ਰਸਿੱਧ ਪੰਜਾਬੀ ਸਿੰਗਰ ਅਤੇ ਅ
Read More
May 16, 20200
कोरोना वायरस के खत्म होने के बाद Pok पर होगा भारत का कब्ज़ा !
2020 में एक बार फिर से अखंड भारत की बात होने लगी है। क्योकिं 5 अगस्त 2019 को जम्मू कश्मीर संविधानिक तरीके से भारत का हिस्सा बन गया और अब पाकिस्तान के कब्जे वाले (POK) को भारत का हिस्सा बनाने की बात की
Read More
May 10, 20210
No Metro This Week In Delhi: How Lockdown Is Stricter This Time
Delhi Lockdown: The city has been under a lockdown since April 20 in view of the second COVID-19 wave.
The Delhi government has extended the lockdown in the city by another week. The lockdown
Read More
Comment here