ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਅਨੁਸਾਰ ਦੂਸਰੇ ਦਿਨ ਆਪਣੀ ਸਜ਼ਾ ਭੁਗਤਦੇ ਹੋਏ ਸੁਖਬੀਰ ਸਿੰਘ ਬਾਦਲ ਤੇ ਸਿੱਖ ਆਗੂ ਨਾਰਾਇਣ ਸਿੰਘ ਚੋੜੇ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਸ ਦੌਰਾਨ ਉਹ ਗੋਲੀ ਦਰਬਾਰ ਸਾਹਿਬ ਦੇ ਬਾਹਰ ਗੇਟ ਤੇ ਪੱਥਰ ਨੂੰ ਜਾ ਲੱਗੀ ਜਿਸ ਤੋਂ ਬਾਅਦ ਲਗਾਤਾਰ ਹੀ ਇਸ ਤੇ ਸਿਆਸਤ ਵੀ ਗਰਮਾਈ ਹੋਈ ਹੈ ਅਤੇ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੋ ਰਹੇ ਹਨ। ਦੂਸਰੇ ਪਾਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਰਬਾਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ ਉੱਥੇ ਹੀ ਨਰਾਇਣ ਸਿੰਘ ਚੋੜੇ ਦੇ ਭਰਾ ਦੇ ਲਿੰਕ ਕਾਂਗਰਸ ਨਾਲ ਹੋਣ ਦੇ ਸਬੂਤ ਵੀ ਜਾਹਿਰ ਕੀਤੇ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਹਮਲਾ ਸੁਖਬੀਰ ਸਿੰਘ ਬਾਦਲ ਤੇ ਨਹੀਂ ਇਹ ਹਮਲਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਹੋਇਆ ਹੈ। ਅਤੇ ਨਰੈਣ ਸਿੰਘ ਚੋੜਾ ਖਾਲੀਸਤਾਨੀ ਸਮਰਥਕ ਨਹੀਂ ਨਰਾਇਣ ਸਿੰਘ ਚੋੜਾ ਪਾਕਿਸਤਾਨ ਦਾ ਆਈਐਸਆਈ ਏਜੰਟ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਨਾਰਾਇਣ ਸਿੰਘ ਚੋੜਾ ਦੇ ਭਰਾ ਦੇ ਲਿੰਕ ਕਾਂਗਰਸ ਨੇਤਾ ਸੁਖਜਿੰਦਰ ਰੰਧਾਵਾ ਨਾਲ ਹਨ ਅਤੇ ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਪਰ ਪਈਆਂ ਹੋਈਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਪੁਲਿਸ ਦਾ ਸਭ ਤੋਂ ਵੱਡਾ ਫੇਲੀਅਰ ਹੈ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ ਅਜਿਹੀ ਘਟਨਾ ਵਾਪਰੇ ਉਹਨਾਂ ਕਿਹਾ ਕਿ ਨਰਾਇਣ ਸਿੰਘ ਚੋੜਾ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਏਜੰਸੀਆਂ ਦੀਆਂ ਨਿਗਾਹਾਂ ਨਾਰਾਇਣ ਸਿੰਘ ਚੌੜਾ ਦੇ ਉੱਪਰ ਹੁੰਦੀਆਂ ਹਨ ਲੇਕਿਨ ਅੱਜ ਜਦੋਂ ਨਰਾਇਣ ਸਿੰਘ ਤੋੜਾ ਦਰਬਾਰ ਸਾਹਿਬ ਆਇਆ ਉਦੋਂ ਪੁਲਿਸ ਦੀਆਂ ਸੁਰੱਖਿਆ ਏਜੰਸੀਆਂ ਕੀ ਕਰ ਰਹੀਆਂ ਸਨ ਇਹ ਸਵਾਲੀਆਂ ਨਿਸ਼ਾਨ ਖੜੇ ਹੁੰਦੇ ਹਨ।
ਨਰਾਇਣ ਸਿੰਘ ਚੌੜੇ ਨੇ ਸੁਖਬੀਰ ਬਾਦਲ ਤੇ ਨਹੀਂ ਸਗੋਂ ਦਰਬਾਰ ਸਾਹਿਬ ਤੇ ਕੀਤਾ ਹੈ ਹਮਲਾ – ਬਿਕਰਮ ਮਜੀਠੀਆ
December 4, 20240

Related Articles
January 29, 20220
ਗਿੱਪੀ ਗਰੇਵਾਲ ਨੂੰ ਨਹੀਂ ਜਾਣ ਦਿੱਤਾ ਗਿਆ ਪਾਕਿਸਤਾਨ, ਵਾਹਗਾ ਬਾਰਡਰ ‘ਤੇ ਰੋਕਿਆ
ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੂੰ ਵਾਹਗਾ ਸਰਹੱਦ ਤੋਂ ਪਾਕਿਸਤਾਨ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਉਸ ਨੂੰ ਅਟਾਰੀ ਚੈੱਕ ਪੋਸਟ ‘ਤੇ ਰੋਕ ਦਿੱਤਾ। ਪਾਕਿਸਤਾਨੀ ਮੀ
Read More
November 29, 20210
ਸੁਪਰੀਮ ਕੋਰਟ ਦੀ ਤਲਖ਼ ਟਿੱਪਣੀ, ਆਜ਼ਾਦੀ ਦੇ 75 ਸਾਲਾਂ ਮਗਰੋਂ ਵੀ ਖ਼ਤਮ ਨਹੀਂ ਹੋਇਆ ਜਾਤੀਵਾਦ
ਦੇਸ਼ ਦੀ ਆਜ਼ਾਦੀ ਦੇ 75 ਸਾਲ ਬਾਅਦ ਵੀ ਜਾਤੀਵਾਦ ਦੀਆਂ ਘਟਨਾਵਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖ਼ਤ ਨਰਾਜ਼ਗੀ ਜਤਾਈ ਹੈ। ਅਦਾਲਤ ਨੇ ਕਿਹਾ ਕਿ ਇਹ ਸਹੀ ਸਮਾਂ ਹੈ, ਜਦੋਂ ਨਾਗਰਿਕ ਸਮਾਜ ਜਾਤੀ ਦੇ ਨਾਂ ‘ਤੇ ਕੀਤੇ ਜਾ ਰਹੇ ਘਿਨਾਉਣੇ ਅਪਰਾਧਾਂ ਵਿਰੁੱ
Read More
March 16, 20240
लोकसभा चुनाव की तारीखों के ऐलान के बाद पीएम मोदी की पहली प्रतिक्रिया- ‘बीजेपी-एनडीए पूरी तरह तैयार’
लोकसभा चुनाव की तारीखों के ऐलान के बाद प्रधानमंत्री नरेंद्र मोदी की पहली प्रतिक्रिया आई है. पीएम मोदी ने एक्स पर पोस्ट किया. उन्होंने लिखा कि लोकतंत्र का सबसे बड़ा त्योहार आ गया है. चुनाव आयोग ने 2024
Read More
Comment here