News

ਜਾਇਦਾਦ ਪਿੱਛੇ ਦੋਸਤਾਂ ਨਾਲ ਮਿਲ ਕੇ ਪੁੱਤ ਨੇ ਪਿਓ ਦਾ ਕੀਤਾ ਕਤਲ, ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਪਿਛਲੇ ਦਿਨੀ ਕਪੂਰਥਲਾ ਵਿਚ ਇੱਕ ਦਸੰਬਰ ਦੀ ਰਾਤ ਆਰ.ਸੀ.ਐੱਫ. ਨੇੜੇ ਅਮਰੀਕ ਨਗਰ ਪਿੰਡ ਸੈਦੋ ਭੁਲਾਣਾ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ | ਘਟਨਾ ਮਾਮਲੇ ਨੂੰ ਜ਼ਿਲ੍ਹਾ ਪੁਲਿਸ ਵੱਲੋਂ 24 ਘੰਟਿਆਂ ਵਿੱਚ ਹੀ ਸੁਲਝਾ ਲਿਆ ਗਿਆ ਹੈ। ਵਿਅਕਤੀ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਮ੍ਰਿਤਕ ਦੇ ਪੁੱਤਰ ਨੇ ਹੀ ਕੀਤਾ ਹੈ ਜਿਸ ਵਿਚ ਉਸਨੇਆਪਣੇ ਤਿੰਨ ਸਾਥੀਆਂ ਨੂੰ 4 ਲੱਖ ਰੁਪਏ ਦਾ ਲਾਲਚ ਦੇ ਕੇ ਕਤਲ ਕਰਵਾਇਆ। ਹੈਰਾਨੀਜਨਕ ਹੈ ਕਿ 1 ਦਸੰਬਰ ਰਾਤ 10 ਵਜੇ ਪੁੱਤ ਨੇ ਪਿਤਾ ਦਾ ਕਤਲ ਕਰਵਾਉਣ ਤੋਂ ਬਾਅਦ ਖੁਦ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸਦੇ ਪਿਤਾ ਦਾ ਕਤਲ ਹੋ ਗਿਆ ਹੈ ਅਤੇ ਲਾਸ਼ ਕਪੂਰਥਲਾ ਸੁਲਤਾਨਪੁਰ ਰੋਡ ਦੇ ਪਿੰਡ ਸੇਦੋ ਭੁਲਾਣਾ ਦੇ ਨੇੜੇ ਇਕ ਪਲਾਟ ਵਿੱਚ ਪਈ ਹੈ, ਜਿਸ ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਦਰ ‘ਚ ਕੇਸ ਦਰਜ ਕੀਤਾ ਪਰ ਪੁਲਿਸ ਨੂੰ ਤਫਤੀਸ਼ ਦੌਰਾਨ ਪਤਾ ਚਲਿਆ ਕੇ ਮ੍ਰਿਤਕ ਵਿਅਕਤੀ ਦੇ ਪੁੱਤਰ ਵੱਲੋਂ ਦਿੱਤੇ ਗਏ ਬਿਆਨ ਵਾਰਦਾਤ ਨਾਲ ਮੇਲ ਨਹੀਂ ਖਾ ਰਹੇ ਸਨ। ਡੂੰਘਾਈ ਤਫਤੀਸ਼ ਕਰਨ ਤੇ ਪੁਲਿਸ ਨੂੰ ਪਤਾ ਲੱਗਾ ਕਿ ਉਸ ਨੇ ਹੀ ਆਪਣੇ ਤਿੰਨ ਜਾਣਕਾਰ ਸਾਥੀਆਂ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕਰਵਾਇਆ। ਉਸ ਨੂੰ ਮਾਰਨ ਵਾਲਾ ਪੁੱਤ ਉਸ ਨੂੰ ਮਾਰ ਕੇ ਉਸਦੀ ਜਾਇਦਾਦ ਨੂੰ ਵੇਚ ਕੇ ਕੋਈ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ।

Comment here

Verified by MonsterInsights