ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਤਣਖਾਇਏ ਸੁਖਬੀਰ ਬਾਦਲ ਤੇ ਦਲ ਖਾਲਸਾ ਆਗੂ ਨਰਾਇਣ ਸਿੰਘ ਜੋੜਾ ਵਲੋ ਗੋਲੀ ਚਲਾਉਣ ਦੀ ਘਟਨਾ ਦੀ ਜਿੱਥੇ ਵਿਸ਼ਵ ਭਰ ਦੀ ਅਵਾਮ ‘ਚ ਰੋਸ ਹੈ ਉਥੇ ਹੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਜਿੱਥੇ ਸ੍ਰੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਕਿਸੇ ਵਿਅਕਤੀ ਤੇ ਗੋਲੀ ਚਲਣਾ ਮੰਦਭਾਗੀ ਗਲ ਹੈ ਉਥੇ ਹੀ ਵਿਸ਼ਵ ਭਰ ਦੀ ਸੰਗਤ ਵਲੋ ਇਸ ਘਟਨਾ ਦੀ ਨਿੰਦਿਆ ਕੀਤੀ ਜਾ ਰਹੀ ਅਤੇ ਇਹ ਸਰਕਾਰ ਉਪਰ ਵੀ ਸਵਾਲੀਆ ਨਿਸ਼ਾਨ ਪੈਦਾ ਕਰਦਾ ਕਈ ਆਖਿਰ ਸਰਕਾਰ ਕਰ ਕੀ ਰਹੀ ਹੈ।
ਇਕ ਪਾਸੇ ਜਿਥੇ ਸਿਖਾ ਦੀ ਸਰਵੋਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਵਿਸ਼ਵ ਭਰ ਦੀ ਸੰਗਤ ਨੇ ਸਲਾਘਾ ਕੀਤੀ ਉਥੇ ਹੀ ਅਜ ਦੀ ਘਟਨਾ ਦੀ ਨਿੰਦਿਆ ਕੀਤੀ ਜਾ ਰਹੀ ਹੁਣ ਪਤਾ ਨਹੀ ਕਿ ਉਸ ਸਰਵੋਚਤਾ ਨੂੰ ਤੋੜਣ ਦੀ ਕੋਸ਼ਿਸ਼ ਨਾ ਕੀਤੀ ਗਈ ਹੋਵੇ ਉਹ ਜਾਂਚ ਦਾ ਵਿਸ਼ਾ ਹੈ ਅਤੇ ਹੁਣ ਸਰਕਾਰ ਉਪਰ ਹੈ ਕਿ ਉਹ ਹੁਣ ਇਸ ਉਪਰ ਕਈ ਪ੍ਰੀਕਿਰਿਆ ਦਿੰਦੇ ਹਨ ਕਿਉਕਿ ਫਿਲਹਾਲ ਦੌਸ਼ੀ ਨੂੰ ਵੀ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।ਪਹਿਲੇ ਸਮੇ ਵਿਚ ਬੀਤੀਆ ਘਟਨਾਵਾਂ ਵਿਚ ਸਰਕਾਰ ਵਿਫਲ ਰਹੀ ਹੈ ਪਰ ਹੁਣ ਸਰਕਾਰ ਅਗੇ ਆ ਕੇ ਜਵਾਬ ਦੇਵੇ ਕਿ ਆਖਿਰ ਇਹ ਹੌ ਕਿ ਰਿਹਾ ਹੈ ਸਰਕਾਰ ਇਸ ਸੰਬਧੀ ਸੰਜੀਦਗੀ ਵਰਤੇ ਅਤੇ ਜਵਾਬ ਦੇ ਉਚਿਤ ਕਾਰਵਾਈ ਕਰੇ।