Site icon SMZ NEWS

ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਚ ਮੌਜੂਦ ਪੁਲਿਸ ਅਧਿਕਾਰੀ ਜਸਬੀਰ ਸਿੰਘ ਵੱਲੋਂ ਬਚਾਈ ਗਈ ਸੁਖਬੀਰ ਸਿੰਘ ਬਾਦਲ ਦੀ ਜਾਨ

ਮੀਡੀਆ ਨਾਲ ਗੱਲਬਾਤ ਕਰਦੇ ਜਸਬੀਰ ਸਿੰਘ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਨੂੰ ਬਰੀਫ ਕੀਤਾ ਗਿਆ ਸੀ ਕਿ ਤੇ ਗਲਤ ਅਨਸਰ ਘੁੰਮ ਰਹੇ ਹਨ ਕੁਝ ਵੀ ਹੋ ਸਕਦਾ ਹੈ | ਅੰਮ੍ਰਿਤਸਰ ਅੱਜ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨ ਵੱਲੋਂ ਆਪਣੀ ਜਿਹੜੀ ਸਜਾ ਸੀ ਉਸ ਦੀ ਡਿਊਟੀ ਨਿਭਾਉਂਦੇ ਹੋਏ ਉਹਨਾਂ ਤੇ ਇੱਕ ਗਰਮ ਖਿਆਲੀ ਨੇਤਾ ਨਰਾਇਣ ਸਿੰਘ ਚੋੜਾ ਵੱਲੋਂ ਹਮਲਾ ਕੀਤਾ ਗਿਆ ਤੇ ਉਹਨਾਂ ਤੇ ਗੋਲੀ ਚਲਾਈ ਗਈ ਵਾਹਿਗੁਰੂ ਦਾ ਸ਼ੁਕਰ ਹੈ ਕਿ ਗੋਲੀ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਲੱਗੀ ਮੁਸਤੈਦੀ ਦੇ ਨਾਲ ਕਾਰਵਾਈ ਕਰਦੇ ਹੋਏ ਉਹਨਾਂ ਦੀ ਸੁਰੱਖਿਆ ਵਿੱਚ ਮੌਜੂਦ ਪੁਲਿਸ ਅਧਿਕਾਰੀ ਜਸਵੀਰ ਸਿੰਘ ਨੇ ਤੁਰੰਤ ਦੋਸ਼ੀ ਨੂੰ ਕਾਬੂ ਕਰ ਲਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਸਬੀਰ ਸਿੰਘ ਨੇ ਦੱਸਿਆ ਕਿ ਓਸਦਾ ਬੈਲਟ ਨੰਬਰ 1342 ਹੈ ਅੰਮ੍ਰਿਤਸਰ ਸਿਟੀ ਵੱਲੋਂ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਤੈਨਾਤ ਸੀ ਉਣਾ ਕਿਹਾ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਕਿਦਾਂ ਦੀ ਕੋਈ ਵੀ ਜਿਹੜੇ ਗਲਤ ਅਨਸਰ ਨੇ ਕੁਛ ਹੋ ਸਕਦਾ ਤੇ ਉਹਦੀ ਵਜਹਾ ਕਰਕੇ ਅਸੀਂ ਪੂਰੀ ਮੁਸਤੈਦੀ ਨਾਲ ਖੜੇ ਸੀ ਇੱਥੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਵੇਖ ਕੇ ਇੱਥੇ ਕਿਸੇ ਤਰਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮੁਸਤੈਦੀ ਚ ਖੜਾ ਸੀ ਤੇ ਉਹ ਦੇਖ ਕੇ ਜਦੋਂ ਪਿਸਤੋਲ ਕੱਢਣ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰਾਉਂਡ ਅਪ ਕਰਕੇ ਉਹਦਾ ਪਿਸਤੋਲ ਵੀ ਖੋਹ ਲਿਆ ਉਹ ਬੰਦਾ ਵੀ ਗਿਰਫਤਾਰ ਕਰ ਲਿਆ ਗਿਆ ਜੌ ਸੰਬੰਧਿਤ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਸ ਦੀ ਪੁਲਿਸ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਬਾਰੇ ਆਲਾ ਅਧਿਕਾਰੀ ਹੀ ਗੱਲਬਾਤ ਦੱਸ ਸਕਦੇ ਹਨ |

Exit mobile version