ਦੱਸ ਦਈਏ ਕਿ ਕਰਜ਼ਾ ਲੈਣ ਵਾਲਾ ਵਿਅਕਤੀ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਅਤੇ ਹੁਣ ਓਹਨਾ ਦੇ ਦੋ ਬੱਚੇ ਹੀ ਘਰ ਵਿਚ ਰਹਿ ਰਹੇ ਹਨ, ਪਿਛਲੇ ਕਾਫੀ ਸਮੇ ਤੋਂ ਲੋਨ ਦੀ ਅਦਾਇਗੀ ਨਾ ਹੋਣ ਕਰਕੇ ਬੈਂਕ ਵਲੋਂ ਨੋਟਿਸ ਭੇਜੇ ਜਾ ਰਹੇ ਸੀ ,ਪਰ ਬੱਚਿਆਂ ਕੋਲ ਆਮਦਨੀ ਦਾ ਕੋਈ ਵੀ ਸਾਧਨ ਨਾ ਹੋਣ ਕਾਰਨ ਉਸ ਦਾ ਕਰਜ਼ਾ ਚੁਕਾਇਆ ਨਹੀਂ ਜਾ ਸਕਿਆ | ਜਿਸਦੇ ਬਾਦ ਅੱਜ ਜਿਵੇਂ ਹੀ ਕਿਸਾਨ ਯੂਨੀਅਨ ਨੂੰ ਪਤਾ ਲੱਗਾ ਕਿ ਬੈਂਕ ਅਧਿਕਾਰੀ ਘਰ ਦਾ ਘਿਰਾਓ ਕਰਨ ਆਏ ਹਨ ਤਾਂ ਉਹ ਕਿਸਾਨ ਪਹਿਲਾ ਹੀ ਓਥੇ ਪੁਹੰਚ ਗਏ ਅਤੇ ਘਰ ਦੇ ਬਾਹਰ ਧਾਰਨਾ ਲਗਾ ਦਿੱਤਾ |