ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਅਨੁਸਾਰ ਦੂਸਰੇ ਦਿਨ ਆਪਣੀ ਸਜ਼ਾ ਭੁਗਤਦੇ ਹੋਏ ਸੁਖਬੀਰ ਸਿੰਘ ਬਾਦਲ ਤੇ ਸਿੱਖ ਆਗੂ ਨਾਰਾਇਣ ਸਿੰਘ ਚੋੜੇ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਸ ਦੌਰਾਨ ਉਹ ਗੋਲੀ ਦਰਬਾਰ ਸਾਹਿਬ ਦੇ ਬਾਹਰ ਗੇਟ ਤੇ ਪੱਥਰ ਨੂੰ ਜਾ ਲੱਗੀ ਜਿਸ ਤੋਂ ਬਾਅਦ ਲਗਾਤਾਰ ਹੀ ਇਸ ਤੇ ਸਿਆਸਤ ਵੀ ਗਰਮਾਈ ਹੋਈ ਹੈ ਅਤੇ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੋ ਰਹੇ ਹਨ। ਦੂਸਰੇ ਪਾਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਰਬਾਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ ਉੱਥੇ ਹੀ ਨਰਾਇਣ ਸਿੰਘ ਚੋੜੇ ਦੇ ਭਰਾ ਦੇ ਲਿੰਕ ਕਾਂਗਰਸ ਨਾਲ ਹੋਣ ਦੇ ਸਬੂਤ ਵੀ ਜਾਹਿਰ ਕੀਤੇ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਹਮਲਾ ਸੁਖਬੀਰ ਸਿੰਘ ਬਾਦਲ ਤੇ ਨਹੀਂ ਇਹ ਹਮਲਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਹੋਇਆ ਹੈ। ਅਤੇ ਨਰੈਣ ਸਿੰਘ ਚੋੜਾ ਖਾਲੀਸਤਾਨੀ ਸਮਰਥਕ ਨਹੀਂ ਨਰਾਇਣ ਸਿੰਘ ਚੋੜਾ ਪਾਕਿਸਤਾਨ ਦਾ ਆਈਐਸਆਈ ਏਜੰਟ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਨਾਰਾਇਣ ਸਿੰਘ ਚੋੜਾ ਦੇ ਭਰਾ ਦੇ ਲਿੰਕ ਕਾਂਗਰਸ ਨੇਤਾ ਸੁਖਜਿੰਦਰ ਰੰਧਾਵਾ ਨਾਲ ਹਨ ਅਤੇ ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਪਰ ਪਈਆਂ ਹੋਈਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਪੁਲਿਸ ਦਾ ਸਭ ਤੋਂ ਵੱਡਾ ਫੇਲੀਅਰ ਹੈ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ ਅਜਿਹੀ ਘਟਨਾ ਵਾਪਰੇ ਉਹਨਾਂ ਕਿਹਾ ਕਿ ਨਰਾਇਣ ਸਿੰਘ ਚੋੜਾ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਏਜੰਸੀਆਂ ਦੀਆਂ ਨਿਗਾਹਾਂ ਨਾਰਾਇਣ ਸਿੰਘ ਚੌੜਾ ਦੇ ਉੱਪਰ ਹੁੰਦੀਆਂ ਹਨ ਲੇਕਿਨ ਅੱਜ ਜਦੋਂ ਨਰਾਇਣ ਸਿੰਘ ਤੋੜਾ ਦਰਬਾਰ ਸਾਹਿਬ ਆਇਆ ਉਦੋਂ ਪੁਲਿਸ ਦੀਆਂ ਸੁਰੱਖਿਆ ਏਜੰਸੀਆਂ ਕੀ ਕਰ ਰਹੀਆਂ ਸਨ ਇਹ ਸਵਾਲੀਆਂ ਨਿਸ਼ਾਨ ਖੜੇ ਹੁੰਦੇ ਹਨ।
ਨਰਾਇਣ ਸਿੰਘ ਚੌੜੇ ਨੇ ਸੁਖਬੀਰ ਬਾਦਲ ਤੇ ਨਹੀਂ ਸਗੋਂ ਦਰਬਾਰ ਸਾਹਿਬ ਤੇ ਕੀਤਾ ਹੈ ਹਮਲਾ – ਬਿਕਰਮ ਮਜੀਠੀਆ
December 4, 20240

Related Articles
August 2, 20210
ਘੋੜ ਸਵਾਰੀ ‘ਚ ਵਧੀਆਂ ਭਾਰਤ ਦੀਆਂ ਉਮੀਦਾਂ, ਫਾਈਨਲ ‘ਚ ਐਂਟਰੀ ਕਰ ਭਾਰਤੀ ਘੋੜਸਵਾਰ Fouaad Mirza ਨੇ ਰਚਿਆ ਇਤਿਹਾਸ
ਟੋਕੀਓ ਓਲੰਪਿਕਸ ਦਾ ਅੱਜ ਯਾਨੀ ਕਿ 2 ਅਗਸਤ ਨੂੰ 11 ਵਾਂ ਦਿਨ ਹੈ। 11 ਵੇਂ ਦਿਨ ਭਾਰਤ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਭਾਰਤ ਦੀ ਮਹਿਲਾ ਹਾਕੀ ਟੀਮ ਨੇ ਸਵੇਰੇ ਜਿੱਤ ਦਰਜ ਕਰ ਇਤਿਹਾਸ ਰਚ ਦਿੱਤਾ ਹੈ।
ਰਾਣੀ ਰਾਮਪਾਲ ਦੀ ਟੀਮ ਨੇ ਕੁਆਰਟਰ ਫਾ
Read More
June 24, 20210
ਹਿਸਾਰ ‘ਚ ਕਿਸਾਨਾਂ ਦੇ ਅੜਿੱਕੇ ਚੜ੍ਹੇ BJP ਦੇ ਆਗੂ, ਵਿਰੋਧ ‘ਚ ਇਕੱਠੇ ਹੋਏ ਕਿਸਾਨਾਂ ਨੇ ਪਾੜੇ ਭਾਜਪਾ ਦੇ ਝੰਡੇ ਤੇ ਫਲੈਕਸਾਂ
ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 7 ਮਹੀਨੇ ਪੂਰੇ ਹੋਣ ਵਾਲੇ ਹਨ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ।
ਇੱਕ ਪਾਸੇ ਜ
Read More
September 27, 20220
ਕੇਂਦਰ ਨੇ 10 Youtube ਚੈਨਲ ਕੀਤੇ ਬੈਨ, ਦੇਸ਼ ਖ਼ਿਲਾਫ਼ ਗਤੀਵਿਧੀਆਂ ਦੇ ਲੱਗੇ ਇਲਜ਼ਾਮ
ਕੇਂਦਰ ਸਰਕਾਰ ਨੇ ਧਾਰਮਿਕ ਨਫਰਤ ਫੈਲਾਉਣ ਦੇ ਮਕਸਦ ਨਾਲ ਫਰਜ਼ੀ ਖਬਰਾਂ ਪ੍ਰਸਾਰਤ ਕਰਨ ‘ਤੇ 45 ਵੀਡੀਓ ਤੇ 10 ਯੂ ਟਿਊਬ ਚੈਨਲਾਂ ‘ਤੇ ਰੋਕ ਲਗਾ ਦਿੱਤੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਵ
Read More
Comment here