ਪਿਛਲੇ ਦਿਨੀ ਕਪੂਰਥਲਾ ਵਿਚ ਇੱਕ ਦਸੰਬਰ ਦੀ ਰਾਤ ਆਰ.ਸੀ.ਐੱਫ. ਨੇੜੇ ਅਮਰੀਕ ਨਗਰ ਪਿੰਡ ਸੈਦੋ ਭੁਲਾਣਾ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ | ਘਟਨਾ ਮਾਮਲੇ ਨੂੰ ਜ਼ਿਲ੍ਹਾ ਪੁਲਿਸ ਵੱਲੋਂ 24 ਘੰਟਿਆਂ ਵਿੱਚ ਹੀ ਸੁਲਝਾ ਲਿਆ ਗਿਆ ਹੈ। ਵਿਅਕਤੀ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਮ੍ਰਿਤਕ ਦੇ ਪੁੱਤਰ ਨੇ ਹੀ ਕੀਤਾ ਹੈ ਜਿਸ ਵਿਚ ਉਸਨੇਆਪਣੇ ਤਿੰਨ ਸਾਥੀਆਂ ਨੂੰ 4 ਲੱਖ ਰੁਪਏ ਦਾ ਲਾਲਚ ਦੇ ਕੇ ਕਤਲ ਕਰਵਾਇਆ। ਹੈਰਾਨੀਜਨਕ ਹੈ ਕਿ 1 ਦਸੰਬਰ ਰਾਤ 10 ਵਜੇ ਪੁੱਤ ਨੇ ਪਿਤਾ ਦਾ ਕਤਲ ਕਰਵਾਉਣ ਤੋਂ ਬਾਅਦ ਖੁਦ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸਦੇ ਪਿਤਾ ਦਾ ਕਤਲ ਹੋ ਗਿਆ ਹੈ ਅਤੇ ਲਾਸ਼ ਕਪੂਰਥਲਾ ਸੁਲਤਾਨਪੁਰ ਰੋਡ ਦੇ ਪਿੰਡ ਸੇਦੋ ਭੁਲਾਣਾ ਦੇ ਨੇੜੇ ਇਕ ਪਲਾਟ ਵਿੱਚ ਪਈ ਹੈ, ਜਿਸ ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਦਰ ‘ਚ ਕੇਸ ਦਰਜ ਕੀਤਾ ਪਰ ਪੁਲਿਸ ਨੂੰ ਤਫਤੀਸ਼ ਦੌਰਾਨ ਪਤਾ ਚਲਿਆ ਕੇ ਮ੍ਰਿਤਕ ਵਿਅਕਤੀ ਦੇ ਪੁੱਤਰ ਵੱਲੋਂ ਦਿੱਤੇ ਗਏ ਬਿਆਨ ਵਾਰਦਾਤ ਨਾਲ ਮੇਲ ਨਹੀਂ ਖਾ ਰਹੇ ਸਨ। ਡੂੰਘਾਈ ਤਫਤੀਸ਼ ਕਰਨ ਤੇ ਪੁਲਿਸ ਨੂੰ ਪਤਾ ਲੱਗਾ ਕਿ ਉਸ ਨੇ ਹੀ ਆਪਣੇ ਤਿੰਨ ਜਾਣਕਾਰ ਸਾਥੀਆਂ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕਰਵਾਇਆ। ਉਸ ਨੂੰ ਮਾਰਨ ਵਾਲਾ ਪੁੱਤ ਉਸ ਨੂੰ ਮਾਰ ਕੇ ਉਸਦੀ ਜਾਇਦਾਦ ਨੂੰ ਵੇਚ ਕੇ ਕੋਈ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ।
ਜਾਇਦਾਦ ਪਿੱਛੇ ਦੋਸਤਾਂ ਨਾਲ ਮਿਲ ਕੇ ਪੁੱਤ ਨੇ ਪਿਓ ਦਾ ਕੀਤਾ ਕਤਲ, ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
December 4, 20240

Related tags :
#PropertyDispute #MurderCase#LawAndOrder #PunjabCrime
Related Articles
January 20, 20240
अभेद्य किले में तब्दील हुई अयोध्या! शहर में घुसते वक्त स्थानीय लोगों को भी दिखाना होगा पहचान पत्र
अयोध्या में 22 जनवरी को होने वाले रामलला प्राण प्रतिष्ठा कार्यक्रम को लेकर सारी तैयारियां पूरी हो चुकी है. राम मंदिर कार्यक्रम से पहले अयोध्या में सुरक्षा व्यवस्था को चाक-चौबंद करते हुए रामनगरी को एक
Read More
September 9, 20210
Birthday wishes to Ojasvi Chhabra
Congratulating Chhabra family on the occassion of Birthday of little munchkin and wishing her immense happiness,joy and laughter. Congratulating the parents Mr.Rahul and Mrs. Charul Chhabra on this sp
Read More
December 4, 20240
ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਦੀ ਸੀ.ਐੱਮ. ਮਾਨ ਵੱਲੋਂ ਸਖ਼ਤ ਨਿੰਦਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਗੇਟ ‘ਤੇ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ‘ਤੇ ਅੱਜ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਅਤੇ ਨਾਲ ਹੀ ਸੀ. ਐਮ. ਮਾਨ ਨੇ ਪੁਲਿਸ ਨੂੰ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ
Read More
Comment here