ਸੂਚਨਾ ਸਾਹਮਣੇ ਆਈ ਹੈ ਕਿ ਹੁਸ਼ਿਆਰਪੁਰ ਅਧੀਨ ਆਓਂਦੇ ਕੁੱਝ ਇਲਾਕਿਆਂ ਵਿਚ ਅੱਜ ਬਿਜਲੀ ਸਪਲਾਈ ਬੰਦ ਰਹੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਅਰਬਨ ਸਬ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਰਾਜੀਵ ਜਸਵਾਲ ਅਤੇ ਜੇ.ਈ. ਵਿਨੈ ਕੁਮਾਰ ਨੇ ਦੱਸਿਆ ਕਿ 11 ਕੇ.ਵੀ. ਸਲਵਾੜਾ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 4 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਦਾ ਕੱਟ ਰਹੇਗਾ।
ਜਿਸਦੇ ਚਲਦੇ 66 ਕੇ.ਵੀ. ਸਬ ਸਟੇਸ਼ਨ ਦੇ ਰੂਟਾਂ ਰਾਹੀਂ ਚੱਲਣ ਵਾਲੇ 11 ਕੇ.ਵੀ. ਸ਼ਹਿਰੀ ਫੀਡਰ ਨੰਬਰ ਇੱਕ ਰੂਟਾਂ ਦੀਆਂ ਮੇਨ ਲਾਈਨਾਂ ਦੇ ਨਿਰਧਾਰਿਤ ਰੱਖ-ਰਖਾਅ ਦੌਰਾਨ ਲੋੜੀਂਦੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ। ਨਾਲ ਹੀ ਅੰਬੇ ਵੈਲੀ, ਹੁਸ਼ਿਆਰਪੁਰ ਇਨਕਲੇਵ, ਅਰੋੜਾ ਕਲੋਨੀ, ਗ੍ਰੀਨ ਬੇਲੀ, ਕੱਕੋ, ਸੂਰਿਆ ਇਨਕਲੇਵ ਅਤੇ ਐੱਸ.ਬੀ.ਐੱਸ. ਸ਼ਹਿਰ ਆਦਿ ਖੇਤਰ ਪ੍ਰਭਾਵਿਤ ਹੋਣਗੇ।
ਜੇ.ਈ. ਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕੇ 4 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਬ ਡਵੀਜ਼ਨ ਦੀਆਂ ਸੜਕਾਂ ਅਧੀਨ ਆਉਂਦੇ ਨਵਾਂਸ਼ਹਿਰ ਰੋਡ, ਜਾਡਲਾ ਰੋਡ, ਫਿਲੌਰ ਰੋਡ, ਮਾਛੀਵਾੜਾ ਰੋਡ, ਘੱਕੇਵਾਲ ਰੋਡ, ਮੁਹੱਲਾ ਰੌਤਾ, ਮੁਹੱਲਾ ਜੌਨੀਆ, ਮੁਹੱਲਾ ਆਰਨਹਾਲੀ, ਮੁਹੱਲਾ ਖੋਸਲਾ, ਮੁਹੱਲਾ ਕੁਰਾਲਾ ਵਿਖੇ ਮੁਹੱਲਾ ਰਾਜਪੂਤਾਨ, ਮੇਨ ਬਜ਼ਾਰ ਅਤੇ ਰਾਹੋਂ ਖੇਤਰ, ਨੇੜਲੇ ਸਕੂਲ, ਦਫ਼ਤਰ, ਕਾਲਜ, ਘਰ, ਮੋਟਰਾਂ ਦੀ ਬਿਜਲੀ ਬੰਦ ਰਹੇਗੀ।
Comment here