ਲੁਧਿਆਣਾ ਦੇ ਵਿੱਚ ਅੱਜ ਜਿੱਥੇ ਲੱਖਾ ਸਿਧਾਣਾ ਅਤੇ ਅਮਿਤੋਜ ਮਾਨ ਦੇ ਨਾਲ ਕਈ ਹੋਰ ਲੋਕਾਂ ਦੇ ਵੱਲੋਂ ਤਾਜਪੁਰ ਰੋਡ ਵਿਖੇ 225 ਐਮ.ਐਲ.ਡੀ ਸੀਵਰੇਜ ਟਰੀਟਮੈਂਟ ਪਲਾਂਟ ਦੇ ਉੱਤੇ ਅੱਜ ਬਣਨ ਲਗਾਇਆ ਜਾਣਾ ਸੀ ਤੇ ਉੱਥੇ ਹੀ ਡਾਈਜ ਇੰਡਸਟਰੀ ਵਾਲਿਆਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਵੀ ਆਪਣੇ ਵਰਕਰਾਂ ਦੇ ਨਾਲ ਉਸ ਜਗ੍ਹਾ ਦੇ ਉੱਤੇ ਆਪਣੇ ਵਰਕਰਾਂ ਦੇ ਨਾਲ ਮਿਲ ਕੇ ਲੱਖਾ ਸਿਧਾਣਾ ਅਮਿਤੋਜ ਮਾਨ ਅਤੇ ਹੋਰ ਲੋਕਾਂ ਦਾ ਉਹ ਵੀ ਘਿਰਾਓ ਕਰਨਗੇ ਇਸੀ ਨੂੰ ਲੈ ਕੇ ਅੱਜ ਲੁਧਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਆਪਣੀ ਤਿਆਰੀ ਕਰ ਲਈ ਦਿੱਤੀ ਗਈ ਹੈ ਕਿ ਦੋਨੋਂ ਧਿਰਾਂ ਇੱਕ ਦੂਜੇ ਦੇ ਸਾਹਮਣੇ ਨਾ ਹੋ ਸਕਣ ਅਤੇ ਕੋਈ ਵੀ ਅਨਸੁਖਾਵ ਨਹੀਂ ਘਟਨਾ ਨਾ ਹੋਵੇ ਇਸ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਤਿਆਦ ਦੇ ਤੌਰ ਤੇ ਵਾਟਰ ਕੈਨਨ ਵੀ ਮੌਕੇ ਤੇ ਬੁਲਾ ਲਏ ਗਏ ਹਨ ਅਤੇ ਤਾਜਪੁਰ ਰੋਡ ਦੀਆਂ ਕਈ ਸੜਕਾਂ ਨੂੰ ਵੀ ਬਲੋਕ ਕਰ ਦਿੱਤਾ ਗਿਆ ਹੈ।
ਉਥੇ ਹੀ ਡਾਇਜ ਇੰਡਸਟਰੀ ਦੇ ਵੱਲੋਂ ਵੀ ਆਪਣੀ ਤਿਆਰੀ ਪੂਰੀ ਕਰ ਲਈ ਗਈ ਹੈ ਦੱਸ ਦੇਈਏ ਕਿ ਤਾਜਪੁਰ ਰੋਡ ਵਿਖੇ 225 ਐਮ.ਐਲ.ਡੀ ਸੀਵਰੇਜ ਟਰੀਟਮੈਂਟ ਪਲਾਂਟ ਦੇ ਕੋਲ ਸੜਕ ਦੇ ਉੱਤੇ ਸਟੇਜ ਲਗਵਾ ਦਿੱਤੀ ਗਈ ਹੈ ਤੇ ਸੜਕ ਦੇ ਵਿਚਕਾਰ ਦਰੀਆਂ ਵਿਛਵਾ ਦਿੱਤੀਆਂ ਗਈਆਂ ਹਨ |