ਪਟਿਆਲਾ ਦੀ ਥਾਪਰ ਕਾਲਜ ਯੂਨੀਵਰਸਿਟੀ ਵਿਖੇ ਅੱਜ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਇਸ ਮੌਕੇ ਤੇ ਪਟਿਆਲਾ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਹੁਣ ਤੱਕ 50 ਹਜਾਰ ਦੇ ਕਰੀਬ ਨੌਕਰੀਆਂ ਨੌਜਵਾਨ ਬੱਚਿਆਂ ਨੂੰ ਦੇ ਚੁੱਕੇ ਹਾਂ ਉਹਨਾਂ ਕਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਰਕਾਰ ਹੋਰ ਨੌਕਰੀਆਂ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ ਭਰਤੀ ਕਰਨਗੇ ਇਸ ਮੌਕੇ ਤੇ ਸਾਡੀ ਟੀਮ ਨੇ ਵੱਖ-ਵੱਖ ਨੌਜਵਾਨ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਜਿਨਾਂ ਨੇ ਦੱਸਿਆ ਕਿ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਸਾਨੂੰ ਸਰਕਾਰੀ ਨੌਕਰੀ ਮਿਲੇਗੀ ਔਰ ਨਿਯੁਕਤੀ ਪੱਤਰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਣਗੇ ਇਸ ਮੌਕੇ ਤੇ ਬੱਚਿਆਂ ਨੇ ਸਾਡੀ ਟੀਮ ਨਾਲ ਕੀਤੀ ਵਿਸ਼ੇਸ਼ ਗੱਲਬਾਤ
ਪੰਜਾਬ ਸਰਕਾਰ ਨੇ 485 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
