ਬਹੁਜਨ ਸਮਾਜ ਪਾਰਟੀ ਅੰਬੇਦਕਰ ਪਾਰਟੀ ਦੇ ਪੰਜਾਬ ਪ੍ਰਧਾਨ ਕਵਲਜੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਐਸੀ ਐਸ ਟੀ ਦੇ 12.5 ਪ੍ਰਤੀਸ਼ਤ ਕੋਟੇ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ! ਅਜਨਾਲਾ ਦੇ ਡੇਰਾ ਬਾਬਾ ਨਾਨਕ ਰੋਡ ਸਕੀ ਵਾਲਾ ਪੁੱਲ ਤੋਂ ਦਰਜਨਾਂ ਦੀ ਗਿਣਤੀ ਵਿੱਚ ਬਸਪਾ ਦੇ ਕਾਰਕੁਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜ਼ੀ ਕਰਦਿਆ ਮੰਗ ਕੀਤੀ ਐਸੀ ਐਸਟੀ ਦੇ ਸਾਢੇ 12ਪ੍ਰਤੀਸ਼ਤ ਕੋਟੇ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾਵੇ
ਇਸ ਸਬੰਧੀ ਗੱਲਬਾਤ ਕਰਦਿਆਂ ਬਸਪਾ ਅੰਬੇਡਕਰ ਪਾਰਟੀ ਦੇ ਪੰਜਾਬ ਪ੍ਰਧਾਨ ਕਵਲਜੀਤ ਸਿੰਘ ਸਹੋਤਾ ਨੇ ਕਿਹਾ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕੀ ਵਾਲਮੀਕੀ ਅਤੇ ਮਜਬੀ ਸਿੱਖਾਂ ਦੀ ਵੱਧ ਦੀ ਆਬਾਦੀ ਨੂੰ ਵੇਖ ਕੇ 12.5 ਪ੍ਰਤੀਸ਼ਤ ਕੋਟੇ ਨੂੰ ਸਾਰੇ ਸੂਬੇ ਲਾਗੂ ਕਰਨ !ਉਹਨ੍ਹਾਂ ਅੱਗੇ ਕਿਹਾ ਅਸੀਂ ਇਕ ਅਗਸਤ ਤੋਂ ਪੂਰੇ ਪੰਜਾਬ ਵਿੱਚ ਹਰ ਵਿਧਾਨ ਸਭਾ ਵਿੱਚ ਐਸ ਡੀ ਐਮ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ! ਅੱਜ ਅਸੀਂ ਅਜਨਾਲਾ ਵਿਧਾਨ ਸਭਾ ਵਿੱਚ ਐਸ.ਡੀ.ਐਮ ਨੂੰ ਮੰਗ ਪੱਤਰ ਦੇਣ ਪਹੁੰਚੇ ਹਾਂ !ਉਹਨਾਂ ਅੱਗੇ ਕਿਹਾ ਜੇਕਰ ਸਾਡੀ ਇਹ ਮੰਗ ਪੂਰੀ ਨਹੀਂ ਹੁੰਦੀ ਪਹਿਲਾਂ ਅਸੀਂ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਦੇ ਵਿੱਚ ਐਸ.ਡੀ.ਐਮ ਨੂੰ ਮੰਗ ਪੱਤਰ ਦੇ ਰਹੇ ਹਾਂ !ਉਸ ਤੋਂ ਬਾਅਦ ਜ਼ਿਲੇ ਪੱਧਰ ਤੇ ਡੀ.ਸੀ. ਸਾਹਿਬਾਨ ਨੂੰ ਮੰਗ ਪੱਤਰ ਦਿੱਤੇ ਜਾਣਗੇ ਜੇਕਰ ਸਾਡੀ ਮੰਗ ਫਿਰ ਵੀ ਪੂਰੀ ਨਹੀਂ ਹੁੰਦੀ ਤਾਂ ਫਿਰ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਵ ਕੀਤਾ ਜਾਵੇਗਾ।