ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਕ੍ਰਾਈਮ ਦੀਆਂ ਵਾਰਦਾਤਾਂ ਵੱਧਦੀਆਂ ਹੋਈ ਦਿਖਾਈ ਦੇ ਰਹੀਆਂ ਹਨ ਅਤੇ ਆਏ ਦਿਨ ਹੀ ਗੋਲੀ ਚੱਲਣ ਅਤੇ ਕਤਲ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਝਬਾਲ ਰੋਡ ਦਾ ਹੈ ਜਿੱਥੇ ਕਿ ਦਸ਼ਮੇਸ਼ ਵਿਹਾਰ ਕਲੋਨੀ ਦੇ ਵਿੱਚ ਇੱਕ ਬੰਦ ਮਕਾਨ ਦੇ ਵਿੱਚ 15 ਸਾਲ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੜਕੇ ਦਾ ਨਾਮ ਅਨੀਕੇਤ ਹੈ ਜਿਸਦੀ ਉਮਰ ਤਕਰੀਬਨ 15 ਸਾਲ ਦੱਸੀ ਜਾ ਰਹੀ ਹੈ ਉਸਦੇ ਪਰਿਵਾਰ ਨੇ ਦੱਸਿਆ ਕਿ ਉਹ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਹੈ ਤੇ ਆਪਣੀ ਭੂਆ ਦੇ ਕੋਲ ਲਾਹੌਰੀ ਗੇਟ ਵਿਖੇ ਆਇਆ ਹੋਇਆ ਸੀ ਜਿੱਥੇ ਕਿ ਉਸਦੇ ਨਾਲ 3 ਦੋਸਤ ਹੋਰ ਵੀ ਸਨ। ਜਿਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਲੜਕੇ ਨੂੰ ਮਾਰ ਕੇ ਦਸ਼ਮੇਸ਼ ਵਿਹਾਰ ਕਲੋਨੀ ਦੇ ਵਿੱਚ ਬੰਦ ਪਈ ਕੋਠੀ ਦੇ ਵਿੱਚ ਸੁੱਟ ਗਏ ਇਹ ਕਲੋਨੀ ਬਿਲਕੁਲ ਫਤਾਹ ਪੁਰ ਜੇਲ ਦੀ ਬੈਕ ਸਾਈਡ ਤੇ ਹੈ। ਮੌਕੇ ਤੇ ਪੁਲਿਸ ਪਹੁੰਚੀ ਤੇ ਇਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।