News

ਗਰਭਵਤੀ ਮਹਿਲਾ ਨੇ ਰੋ ਰੋ ਕੇ ਦੱਸੀ ਆਪਣੀ ਹਾਲਤ

ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਗਰਭਵਤੀ ਮਹਿਲਾ ਨੇ ਰੋ ਰੋ ਕੇ ਦੱਸੀ ਆਪਣੀ ਹਾਲਤ ਸੁਨਾਮ ਦੀ ਰਹਿਣ ਵਾਲੀ ਜੋਤੀ ਨਾਮਕ ਮਹਿਲਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਦਾ ਆਪਣੇ ਭਾਈਆਂ ਦੇ ਨਾਲ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ ਉਸਦੇ ਪਤੀ ਦਾ ਮੇਰੇ ਨਾਲ ਦੂਜਾ ਵਿਆਹ ਹੈ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਦੇ ਨਾਲ ਸਹੀ ਤਰੀਕੇ ਨਾਲ ਵਰਤਾਉ ਨਹੀਂ ਕਰਦਾ ਅਤੇ ਉਸ ਨੂੰ ਜਾਤੀ ਸੂਚਕ ਸ਼ਬਦਾਂ ਦੇ ਨਾਲ ਸੰਬੋਧਨ ਕਰਕੇ ਗਾਲਾ ਵੀ ਕੱਢੀਏ ਜਾਂਦੀਆਂ ਰਹੀਆਂ ਹਨ ਤੇ ਦੋ ਦਿਨ ਪਹਿਲਾਂ ਸੁਨਾਮ ਦੇ ਵਿੱਚ ਜਿੱਥੇ ਕਿ ਉਹ ਰਹਿੰਦੀ ਹੈ ਉਸਦੇ ਦਿਉਰਾਂ ਨੇ ਉਸ ਦੀ ਮਾਰ ਕੁੱਟ ਕੀਤੀ ਅਤੇ ਪੁਲਿਸ ਮੁਲਾਜ਼ਮਾਂ ਨੇ ਉਸ ਦਾ ਸਾਥ ਦਿੱਤਾ ਪੁਲਿਸ ਮੁਲਾਜ਼ਮ ਉਹਨਾਂ ਦੇ ਘਰੇ ਆਏ ਅਤੇ ਥਾਣੇ ਚੱਲਣ ਦੇ ਲਈ ਕਿਹਾ ਜਦੋਂ ਆਪਣੇ ਪਤੀ ਦੇ ਨਾਲ ਆਪਣੀ ਡੇਢ ਕੁ ਸਾਲ ਦੀ ਬੱਚੀ ਨੂੰ ਲੈ ਕੇ ਮੋਟਰਸਾਈਕਲ ਤੇ ਜਾ ਰਹੀ ਸੀ ਤਾਂ ਅੱਗੇ ਜਾ ਕੇ ਮੋਟਰਸਾਈਕਲ ਸਲਿਪ ਕਰ ਗਿਆ ਤੇ ਉਹਦੇ ਸੱਟਾਂ ਲੱਗੀਆਂ ਤੇ ਪੁਲਿਸ ਮੁਲਾਜ਼ਮ ਉਥੋਂ ਭੱਜ ਗਏ ਉਹ ਜਦੋਂ ਇਸ ਬਾਬਤ ਹਸਪਤਾਲ ਵਿੱਚ ਗਏ ਤਾਂ ਉਸਦੇ ਦਿਉਰ ਪਹਿਲਾਂ ਹੀ ਹਸਪਤਾਲ ਦੇ ਵਿੱਚ ਇਹ ਕਹਿ ਕੇ ਦਾਖਲ ਹੋ ਗਏ ਕਿ ਸਾਨੂੰ ਭੁਗਤ ਮੈਲਾ ਤੇ ਉਸਦੇ ਪਤੀ ਨੇ ਕੁੱਟਿਆ ਹੈ। ਜਿਸ ਮਗਰੋਂ ਪੀੜਤ ਮਹਿਲਾ ਜੋਤੀ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਤੁਸੀਂ ਦੇਖੋ ਕਿ ਕਿਸਨੇ ਕਿਸ ਨੂੰ ਕੁੱਟਿਆ ਹੈ ਇਸ ਮਗਰੋਂ ਉਕਤ ਔਰਤ ਨੇ ਵੀਡੀਓ ਬਣਾ ਲਈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਉਸਦੇ ਪਤੀ ਦੇ ਥੱਪੜ ਮਾਰਦੇ ਨਜ਼ਰ ਆ ਰਹੇ ਹਨ ਇਸ ਤੇ ਜੋਤੀ ਉੱਥੇ ਹੀ ਫਰਸ਼ ਉਪਰ ਡਿੱਗ ਪਈ ਅਤੇ ਉਸਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਔਰਤ ਦਾ ਕਹਿਣਾ ਹੈ ਕਿ ਮੇਰਾ ਸਹੁਰਾ ਪਰਿਵਾਰ ਸਾਡੇ ਹਿੱਸੇ ਦੀ ਜ਼ਮੀਨ ਸਾਨੂੰ ਨਹੀਂ ਦੇ ਰਿਹਾ ਤੇ ਕਹਿ ਰਿਹਾ ਹੈ ਕਿ ਕਿਸੇ ਸ਼ਾਹੂਕਾਰ ਕੋਲ ਗਹਿਣੇ ਰੱਖੀ ਹੈ ਅਸੀਂ ਕਿਹਾ ਕਿ ਅਸੀਂ ਆਪਣੇ ਹਿੱਸੇ ਦਾ ਪੈਸਾ ਦੇ ਕੇ ਆਪਣੀ ਜ਼ਮੀਨ ਫੜਾ ਸਕਦੇ ਹਾਂ ਤਾਂ ਉਹ ਨਹੀਂ ਮੰਨਿਆ ਤੇ ਸਾਡਾ ਹੱਕ ਸਾਨੂੰ ਨਹੀਂ ਦਿੱਤਾ ਸੀ |

Comment here

Verified by MonsterInsights