ਜਲੰਧਰ ਛਾਉਣੀ ਦੇ ਨਾਲ ਲੱਗਦੇ ਪਿੰਡ ਬਡਿੰਗ ‘ਚ ਮਾਮੂਲੀ ਗੱਲ ਨੂੰ ਲੈ ਕੇ ਦਿਓਰ ਅਤੇ ਭਰਜਾਈ ਵਿਚਾਲੇ ਝਗੜੇ ਦੀ ਘਟਨਾ ਸਾਹਮਣੇ ਆਈ ਹੈ। ਮਾਮੂਲੀ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਔਰਤ ਦੇ ਭਰਾ ਅਤੇ ਭਤੀਜੇ ਨੇ ਆ ਕੇ ਜੀਜਾ ਦੀ ਕੁੱਟਮਾਰ ਕਰ ਦਿੱਤੀ। ਦਰਅਸਲ ਆਲੂ-ਗੋਭੀ ਦੇ ਪਕਵਾਨ ਨੂੰ ਸਵਾਦ ਨਾ ਬਣਾਉਣ ਨੂੰ ਲੈ ਕੇ ਦਿਓਰ ਦਾ ਭਰਜਾਈ ਨਾਲ ਝਗੜਾ ਹੋ ਗਿਆ ਸੀ, ਜਿਸ ਬਾਰੇ ਔਰਤ ਨੇ ਆਪਣੇ ਭਰਾ ਨੂੰ ਸਾਰੀ ਗੱਲ ਦੱਸ ਦਿੱਤੀ।ਔਰਤ ਦੇ ਭਰਾ ਅਤੇ ਭਤੀਜੇ ਨੇ ਉਸ ਦੇ ਦਿਓਰ ਨੂੰ ਕੈਂਚੀ ਨਾਲ ਮਾਰ ਕੇ ਜ਼ਖਮੀ ਕਰ ਦਿੱਤਾ। ਘਟਨਾ ‘ਚ ਜ਼ਖਮੀ ਹੋਏ ਦਿਉਰ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦਿਉਰ ਦੀ ਪਛਾਣ 23 ਸਾਲਾ ਆਸਿਬ ਵਾਸੀ ਪਿੰਡ ਬਡਿੰਗ ਵਜੋਂ ਹੋਈ ਹੈ। ਮਾਮਲੇ ਦੀ ਸੂਚਨਾ ਮਿਲਣ ’ਤੇ ਥਾਣਾ ਕੈਂਟ ਦੇ ਐਸਐਚਓ ਅਨਿਲ ਕੁਮਾਰ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਅਲੀਸ਼ੇਰ ਦੇ ਬਿਆਨਾਂ ‘ਤੇ ਮੁਲਜ਼ਮ ਨੋਸ਼ੇ, ਸਾਜਿਦ ਅਤੇ ਆਦਿਵ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਨੋਸ਼ੇ ਅਤੇ ਸਾਜਿਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦੀਵ ਮੌਕੇ ਤੋਂ ਫਰਾਰ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਮ੍ਰਿਤਕ ਆਸਿਬ ਦੀ ਭਰਜਾਈ ਸ਼ਾਇਨ ਨੇ ਦੱਸਿਆ ਕਿ ਉਸ ਦੇ ਆਸਿਬ ਦਾ ਭਰਾ ਅਲੀਸ਼ੇਰ ਵਿਆਹਿਆ ਹੋਇਆ ਸੀ, ਜਦਕਿ ਉਸ ਦੀ ਭੈਣ ਸ਼ਾਮੋ ਦਾ ਵਿਆਹ ਕਲੀਸ਼ੇਰ ਨਾਲ ਹੋਇਆ ਸੀ।