ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਘੂਬੀਰ ਸਿੰਘ ਜੀ ਨਾਲ ਕੀਤੀ ਮੁਲਾਕਾਤ।
ਸੰਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਉਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਅਤੇ ਜਥੇਦਾਰ ਸਿੰਘ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ , ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਮੁੰਡਿਆ ਦੀ ਲਗਾਤਾਰ ਰੇਕੀ ਕੀਤੀ ਜਾ ਰਹੀ ਹੈ।, ਅੱਜ ਅਸੀਂ ਇਸੀ ਮੁੱਦੇ ਨੂੰ ਲੈ ਕੇ ਜਥੇਦਾਰ ਜੀ ਦੇ ਨਾਲ ਮੁਲਾਕਾਤ ਕੀਤੀ, ਅਤੇ ਉਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਹੈ ਕਿ ਪੂਰਾ ਪੰਥ ਉਹਨਾਂ ਦੇ ਨਾਲ ਹੈ। ਸੰਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਕੋਈ ਵੀ ਸ਼ਖਸ ਇਹਨਾਂ ਨੂੰ ਧਮਕਾਉਂਦਾ ਹੈ ਅਤੇ ਇਹਨਾਂ ਦੇ ਬੱਚਿਆਂ ਨੂੰ ਧਮਕਾਉਂਦਾ ਹੈ ਉਹ ਇਸ ਤਰ੍ਹਾਂ ਨਾ ਕਰਨ ਅਸੀਂ ਬਾਪੂ ਜੀ ਦੇ ਨਾਲ ਖੜੇ ਹੈ, ਉਹਨਾਂ ਨੇ ਕਿਹਾ ਕਿ ਜਦ ਤੱਕ ਅਕਾਲੀ ਦਲ ਦੀ ਸਰਕਾਰ ਬੀਜੇਪੀ ਦੀ ਸਰਕਾਰ ਨਾਲ ਸੀ ਉਦੋਂ ਤੱਕ ਪੰਥ ਦਾ ਕਾਫੀ ਨੁਕਸਾਨ ਹੋਇਆ ਸੀ ,
Comment here